ਗਣਤੰਤਰਤਾ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਖਜਾਨਾ ਮੰਤਰੀ ਪੰਜਾਬ ਨੇ ਲਹਿਰਾਇਆ ਕੌਮੀ ਝੰਡਾ ਪੰਜਾਬ ਵਾਸੀਆਂ ਨੂੰ ਨਸਿ਼ਆਂ,ਬੇਰੁਜ਼ਗਾਰੀ ਅਤੇ ਸਮਾਜਿਕ ਕੁਰਤੀਆਂ ਖਿਲਾਫ ਅਹਿਦ ਲੈਣ ਦੀ ਕੀਤੀ ਅਪੀਲ ਗਣਤੰਤਰਤਾ ਦਿਵਸ ਤੇ ਲੋੜਵੰਦਾਂ ਨੂੰ ਵੰਡੇ ਗਏ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗਣਤੰਤਰਤਾ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਗਣਤੰਤਰਤਾ ਦਿਵਸ ਮੌਕੇ ਤੇ ਬੋਲਦਿਆ ਉਹਨਾਂ ਪੰਜਾਬ ਵਾਸੀਆਂ ਨੂੰ ਨਸਿ਼ਆਂ,ਬੇਰੁਜ਼ਗਾਰੀ ਸਮਾਜਿਕ ਕੁਰੀਤੀਆਂ ਖਿਲਾਫ ਅਹਿਦ ਲੈਣ ਦੀ ਅਪੀਲ ਕੀਤੀ । ਉਹਨਾਂ ਗਣਤੰਤਰਤਾ ਦਿਵਸ ਮੌਕੇ ਤੇ ਇਸ ਦਿਨ ਦੀ ਮਹੱਤਤਾਂ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਦੱਸਿਆ ਕਿ ਅੱਜ ਦੇ ਦਿਨ ਗੌਰਮਿੰਟ ਆਫ ਇੰਡੀਆ ਐਕਟ 1935 ਨੂੰ ਹਟਾ ਕੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ।ਉਹਨਾਂ ਇਸ ਮੌਕੇ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਵੀ ਯਾਦ ਕੀਤਾ ਅਤੇ ਆਖਿਆ ਕਿ ਅੱਜ ਸਾਡੇ ਦੇਸ਼ ਨੂੰ ਪੂਰਨ ਤੌਰ ਤੇ ਗਣਤੰਤਰ ਕਹਾਉਣ ਦਾ ਮਾਣ ਅਤੇ ਸਤਿਕਾਰ ਉਹਨਾਂ ਮਹਾਨ ਸੂਰਬੀਰਾਂ,ਕ੍ਰਾਂਤੀਕਾਰੀਆਂ,ਨਿੱਧੜਕ ਯੋਧਿਆ ਦੀ ਬਦੌਲਤ ਹੀ ਹਾਸਲ ਹੋਇਆ ਹੈ। ਆਜ਼ਾਦੀ ਲਈ ਵਿਡੇ ਗਏ ਸੁਤੰਤਰਤਾ ਸੰਗਰਾਮ ਦੀ ਯਾਦ ਦਿਵਾਉਂਦਿਆਂ ਉਹਨਾਂ ਆਖਿਆ ਕਿ ਇਸ ਮੁਲਕ ਨੂੰ ਬ੍ਰਿਟਿਸ ਰਾਜ ਦੀ ਕਾਲੋਨੀ ਤੋਂ ਆਜ਼ਾਦ ਮੁਲਕ ਹਿੰਦੁਸਤਾਨ ਬਨਾਉਣ ਲਈ ਆਜ਼ਾਦੀ ਗੁਲਾਟੀਆਂ ਨੇ ਬੇਹਿਸਾਬ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਤੇ ਉਹਨਾਂ ਆਖਿਆ ਕਿ ਜਿੱਥੇ ਆਪਾਂ ਸਭ ਨੂੰ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਾਲੇ ਪ੍ਰਵਾਨਿਆ ਨੂੰ ਯਾਦ ਕਰਨਾ ਚਾਹੀਦਾ ਹੈ।
ਉਥੇ ਨਾਲ ਹੀ ਅੱਜ ਦੀ ਘੜੀ ਕੌਮ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਬਾਦਲ ਨੇ ਕਿਹਾ ਕਿ ਇੱਕ ਵਾਰ ਫਿਰ ਕਿਸਾਨ ਵਿਰੋਧੀ ਬਿੱਲਾਂ ਨੂੰ ਖਾਰਜ ਕਰਨ ਦੀ ਹਮਾਇਤ ਕੀਤੀ । ਸਰਕਾਰੀ ਮੁਲਾਜ਼ਮਾ ਨੂੰ ਪੇ ਕਮਿਸ਼ਨ ਦਾ ਲਾਭ ਦੇਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਸ.ਬਾਦਲ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਸਥਿਤੀ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਮੁੜ ਲੀਹਾਂ ਤੇ ਲਿਆਂਦਾ ਗਿਆ ਹੈ ਅਤੇ ਪੰਜਾਬ ਸਰਕਾਰ ਨੂੰ ਹੁਣ ਵਿੱਤੀ ਸਥਿਤੀ ਬਹੁਤ ਬੇਹਤਰ ਚੱਲ ਰਹੀ ਹੈ ਅਤੇ ਸਰਕਾਰੀ ਫੰਡਾਂ ਨਾਲ ਵਿਕਾਸ ਦੇ ਕੰਮ ਨੇਪਰੇ ਚਾੜੇ ਜਾਣਗੇ ਗਣਤੰਤਰਤਾ ਦਿਵਸ ਸਮਾਗਮ ਮੌਕੇੇ ਜਿ਼ਲ੍ਹਾ ਪ੍ਰ਼ਸ਼ਾਸ਼ਨ ਦੇ ਸਹਿਯੋਗ ਵਲੋਂ ਜਿ਼ਲ੍ਹਾ ਰੈਡ ਕਰਾਸ ਵਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾ ਵੰਡੀਆਂ ਗਈਆਂ ਅਤੇ ਕੋਰੋਨਾ ਸਮੇਂ ਦੌਰਾਨ ਚੰਗੀਆਂ ਸੇਵਾਵਾ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਮੌਕੇ ਵੱਖ ਵੱਖ ਵਿਭਾਗਾਂ ਵਲੋਂ ਝਾਕੀਆਂ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਰੁਣਵੀਰ ਵਸਿ਼ਸਟ ਜਿ਼ਲ੍ਹਾ ਅਤੇ ਸੈਸਨ ਜੱਜ, ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀਮਤੀ ਡੀ ਸੁਡਰਵਿਲੀ ਐਸ.ਐਸ.ਪੀ, ਮੈਡਮ ਕਰਨ ਕੌਰ ਬਰਾੜ ਸਾਬਕਾ ਐਮ.ਐਲ.ਏ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਐਮ.ਐਲ.ਏ, ਸ.ਹਰਚਰਨ ਸਿੰਘ ਸੋਥਾ ਜਿ਼ਲ੍ਹਾ ਕਾਂਗਰਸ ਪ੍ਰਧਾਨ, ਜਿ਼ਲ੍ਹਾ ਯੂਥ ਪ੍ਰਧਾਨ ਕਾਂਗਰਸ,ਸ: ਜਗਜੀਤ ਸਿੰਘ ਹਨੀ ਫੱਤਣਵਾਲਾ ਮੈਂਬਰ,ਸਿਮਰਜੀਤ ਸਿੰਘ ਭੀਨਾ ਬਰਾੜ, ਭਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ।