ਮਿਸਤਰੀ ਮਜ਼ਦੂਰਾਂ ਨੇ ਆਪਣੀਆਂ ਕੇਂਦਰੀ ਮੰਗਾਂ ਮਨਾਉਣ ਲਈ ਰੱਖੀ ਮੋਹਾਲੀ ਵਿੱਚ ਸੂਬਾ ਰੈਲੀ- ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ
ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਰਜਿ. ਦੇ ਸੂਬਾ ਜਨਰਲ ਸਕੱਤਰ ਰਾਜ ਸਿੰਘ ਕਾਮਰੇਡ ਪ੍ਰਧਾਨ ਮਲੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਗਸੀਰ ਸਿੰਘ ਠੇਕੇਦਾਰ ਪੰਨੀਵਾਲਾ ਫੱਤਾ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਿੰਡ ਪੰਨੀਵਾਲਾ ਫੱਤਾ ਵਿਖੇ ਮਜ਼ਦੂਰ ਭਵਨ ਦੇ ਵਿੱਚ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਮਿਸਤਰੀ ਅਤੇ ਮਜ਼ਦੂਰਾਂ ਨੇ ਆਪਣੀਆਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕੇਂਦਰੀ ਮੰਗਾਂ ਮਨਾਉਣ ਲਈ ਮੋਹਾਲੀ (ਚੰਡੀਗੜ੍ਹ) ਵਿਖੇ ਕਿਰਤ ਵਿਭਾਗ ਦਫ਼ਤਰ ਅੱਗੇ ਇੱਕ ਵਿਸ਼ਾਲ ਸੂਬਾ ਰੈਲੀ ਦਾ ਆਯੋਜਨ ਕੀਤਾ ਗਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਰਜਿ. ਦੇ ਸੂਬਾ ਜਨਰਲ ਸਕੱਤਰ ਰਾਜ ਸਿੰਘ ਕਾਮਰੇਡ ਪ੍ਰਧਾਨ ਮਲੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਗਸੀਰ ਸਿੰਘ ਠੇਕੇਦਾਰ ਪੰਨੀਵਾਲਾ ਫੱਤਾ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਿੰਡ ਪੰਨੀਵਾਲਾ ਫੱਤਾ ਵਿਖੇ ਮਜ਼ਦੂਰ ਭਵਨ ਦੇ ਵਿੱਚ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਮਿਸਤਰੀ ਅਤੇ ਮਜ਼ਦੂਰਾਂ ਨੇ ਆਪਣੀਆਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕੇਂਦਰੀ ਮੰਗਾਂ ਮਨਾਉਣ ਲਈ ਮੋਹਾਲੀ (ਚੰਡੀਗੜ੍ਹ) ਵਿਖੇ ਕਿਰਤ ਵਿਭਾਗ ਦਫ਼ਤਰ ਅੱਗੇ ਇੱਕ ਵਿਸ਼ਾਲ ਸੂਬਾ ਰੈਲੀ ਦਾ ਆਯੋਜਨ ਕੀਤਾ ਗਿਆ ਹੈ।
ਜਿਸ ਦੇ ਚੱਲਦਿਆਂ ਮਿਸਤਰੀ ਅਤੇ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਦੇ ਕੋਲ ਆਪਣੇ ਨਾਮ ਬੜੇ ਉਤਸ਼ਾਹ ਨਾਲ ਲਿਖਵਾਏ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਗਸੀਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਇਹ ਵਿਸ਼ਾਲ ਸੂਬਾ ਰੈਲੀ 04 ਮਾਰਚ ਨੂੰ ਮੋਹਾਲੀ (ਚੰਡੀਗੜ੍ਹ) ਵਿਖੇ ਕਿਰਤ ਵਿਭਾਗ ਦਫ਼ਤਰ ਦੇ ਅੱਗੇ ਰੱਖੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ, ਗੁਰਿੰਦਰ ਸਿੰਘ ਪ੍ਰੈੱਸ ਸੈਕੇਟਰੀ ਇਫਟੂ, ਹਰਜਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ, ਰੂਪਾ ਸਿੰਘ, ਇਕਬਾਲ ਸਿੰਘ, ਹਰਮੀਤ ਸਿੰਘ, ਰਾਜੂ ਸਿੰਘ, ਹਰਜਿੰਦਰ ਸਿੰਘ ਸੋਨੀ, ਜਗਵੀਰ ਸਿੰਘ, ਸੁਖਵਿੰਦਰ ਸਿੰਘ ਮੋਹਲਾਂ, ਸੁਖਪਾਲ ਸਿੰਘ ਮੋਹਲਾਂ, ਕਾਲਾ ਸਿੰਘ, ਵੀਰਾ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਰਿਖੀਪਾਲ ਸਿੰਘ ਸਾਬਕਾ ਪੰਚਾਇਤ ਮੈਂਬਰ, ਕੁਲਦੀਪ ਸਿੰਘ, ਵਰਿੰਦਰ ਸਿੰਘ ਵਿੱਕੀ ਅਤੇ ਬੋਹੜ ਸਿੰਘ ਆਦਿ ਹਾਜ਼ਿਰ ਸਨ।
Author : Malout Live