ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਕੋਵਿਡ-19 ਦੇ 3 ਸੈਂਪਲਾ ਦੀ ਰਿਪੋਰਟ ਆਈ ਨੇਗੈਟਿਵ: ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ :- ਕੋਰੋਨਾ ਅੱਪਡੇਟਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਜਿਲ੍ਰਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਫਲੂ ਕਾਰਨਰ ਤੇ ਕੋਵਿਡ-19 ਸਬੰਧੀ ਸੈਂਪਲ ਲਏ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆਂ ਕਿ ਬੀਤੇ ਦਿਨੀ ਜਿਲੇ ਦੇ ਫਲੂ ਕਾਰਨਰਾ ਵਿਚ ਕੋਵਿਡ ਜਾਂਚ ਲਈ ਲਏ ਸੈਂਪਲਾ ਵਿਚੋਂ 3 ਸੈਂਪਲਾ ਦੀ ਰਿਪੋਰਟ ਕੋਵਿਡ ਨੇਗੈਟਿਵ ਆਈ ਹੈ ਅਤੇ ਬਾਕੀ 165 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਦਸਿਆਂ ਕਿ ਅੱਜ ਵੀ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾ ਵਿਚ ਬਣਾਏ ਫਲ਼ੁ ਕਾਰਨਰਾ ਤੋਂ 74 ਸੈਂਪਲ ਕਰੋਨਾ ਜਾਂਚ ਲਈ ਲਏ ਗਏ ਹਨ। ਉਹਨਾਂ ਦੱਸਿਆਂ ਕਿ ਜਿ਼ਲ੍ਹੇ ਵਿੱਚ ਹੁਣ ਤੱਕ 1701 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸ ਵਿੱਚੋਂ 1470 ਦੀ ਰਿਪੋਰਟ ਨੈਗੇਟਿਵ ਅਤੇ 66 ਮਰੀਜ਼ ਪਾਜ਼ੇਟਿਵ ਆਏ ਸਨ, ਬਾਕੀ 165 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੂਰੀ ਤਨ ਦੇਹੀ ਅਤੇ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ। ਕੋਰੋਨਾ ਤੋਂ ਬਚਣ ਲਈ ਸਾਨੂੰ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨੀ ਚਾਹੀਦੀ ਹੈ। ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਕਿਹਾ ਕਿ ਜਿਲੇ ਵਿਚ ਕੋਵਿਡ ਕੇਸਾ ਦੀ ਬਰੀਕੀ ਨਾਲ ਭਾਲ ਕਰਨ ਲਈ ਫਲੁ ਕਾਰਨਰ ਤੇ ਆਉਣ ਵਾਲੇ ਹਰ ਸ਼ੱਕੀ ਮਰੀਜ ਦਾ ਕੋਵਿਡ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਤੱਕ 66 ਕੇਸ ਪਾਜੇਟਿਵ ਆਏ ਹਨ। ਜਿਨ੍ਹਾਂ ਵਿੱਚੋਂ 50 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਬਾਕੀ 16 ਮਰੀਜ਼ ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਿਲ ਹਨ।
ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆਂ ਕਿ ਜਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀ ਸਕਰੀਨਿੰਗ ਦਾ ਕੰਮ ਚੱਲ ਰਿਹਾ ਹੈ ਹੋਰ ਰਾਜਾਂ ਤੋਂ ਵੀ ਆਉਣ ਵਾਲੇ ਵਸਨੀਕਾ ਅਤੇ ਯਾਤਰੀਆਂ ਨੂੰ ਪੰਜਾਬ ਦੇ ਐਂਟਰੀ ਪੁਆਇੰਟ ਤੇ ਹੀ ਸਕਰੀਨਿੰਗ ਕਰਕੇ ਘਰਾਂ ਵਿਚ 14 ਦਿਨਾਂ ਲਈ ਕੁਆਰਨਟੀਨ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆਂ ਕਿ ਆਉਣ ਵਾਲੇ ਸਮੇਂ ਵਿਚ ਜਿਲੇ ਵਿਚ ਸੈਂਪਲਿੰਗ ਦਾ ਕੰਮ ਸੁਚਾਰੁ ਢੰਗ ਨਾਲ ਚਲਾਉਣ ਲਈ ਕੋਵਿਡ ਟੈਸਟ ਲਈ ਆਰ.ਟੀ. ਪੀ.ਸੀ.ਆਰ. ਸੈਪਲ ਲੈਣ ਲਈ ਹੋਰ ਟੀਮਾ ਦਾ ਗਠਨ ਕੀਤਾ ਗਿਆ
ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹਨ। ਖੰਘ ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ। ਨੀਂਦ ਪੂਰੀ ਲਵੋ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹੋ, ਬਹੁਤ ਸਾਰਾ ਕੋਸਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ। ਬੱਚਿਆਂ ਨੂੰ ਸਕੂਲ ਖਾਣਾ ਖਿਲਾ ਕੇ ਭੇਜ਼ੋ। ਆਲੇ ਦੁਆਲੇ ਦੀ ਸਫ਼ਾਈ ਰੱਖੋ, ਹੱਥ ਧੋ ਕੇ ਹੀ ਚਿਹਰੇ ਨੂੰ ਛੁਹੋ, ਸਿਹਤਮੰਦ ਜੀਵਣ ਸ਼ੈਲੀ ਅਪਨਾਓ ਅਤੇ ਵਾਰ ਵਾਰ ਹੱਥ ਧੋਵੋ। ਜੇਕਰ ਕੋਈ ਵੀ ਆਦਮੀ ਬਾਾਹਰਲੇ ਦੇਸ ਤੋ਼ ਆਉਂਦਾ ਹੈ ਤਾਂ ਉਸ ਦਾ ਪੂਰਾ ਮੈਡੀਕਲ ਚੱੈਕਅੱਪ ਕਰਵਾਓ। ਇਸ ਸਮੇਂ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੋਵਲ ਕੋਰੋਨਾ ਵਾਇਰਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ। ਇਸ ਸਮੇਂ ਦੀਪਕ ਕੁਮਾਰ ਡੀ.ਪੀ.ਐਮ, ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਆਦਿ ਹਾਜ਼ਰ ਸਨ।