ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਐਨ.ਐਸ.ਐਸ.ਦੇ ਵਿਦਿਆਰਥੀਆਂ ਵੱਲੋਂ ਪਿੰਡ ਮਲੋਟ 'ਚ ਕੱਢੀ ਗਈ ਜਾਗਰੂਕਤਾ ਰੈਲੀ
ਮਲੋਟ:- ਇਲਾਕੇ ਦੀ ਨਾਮਵਾਰ ਸਹਿ - ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਐਨ.ਐਸ. ਐਸ.ਦੇ ਵਿਦਿਆਰਥੀਆਂ ਨੇ ਕੋਵਿਡ ਕੋਵਿਡ -19 ਮਹਾਮਾਰੀ ਦੀ ਰੋਕਥਾਮ ਅਤੇ ਬਚਾਅ ਨੂੰ ਧਿਆਨ ਵਿਚ ਰੱਖਦਿਆਂ ਸਮਾਜਿਕ ਫਾਸਲੇ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪਿੰਡ ਮਲੋਟ ਵਿੱਚ ਜਾਗਰੂਕਤਾ ਰੈਲੀ ਕੱਢੀ । ਇਸ ਜਾਗਰੂਕਤਾ ਰੈਲੀ ਦੌਰਾਨ ਵਿਦਿਆਰਥੀਆਂ ਨੇ ਬਿਨਾਂ ਮਾਸਕ ਤੋਂ ਘੁੰਮ ਰਹੇ ਨਾਗਰਿਕਾਂ ਨੂੰ ਮਾਸਕ ਵੰਡੇ । ਐਨ.ਐਸ. ਐਸ. ਕੁੜੀਆਂ ਵਿੰਗ ਦੇ ਇੰਚਾਰਜ਼ ਪ੍ਰੋਫੈਸਰ ਰਮਨਦੀਪ ਕੌਰ ਨੇ ਐਨ.ਐਸ.ਐਸ. ਦੇ ਇਤਿਹਾਸ ਅਤੇ ਉਪਯੋਗਤਾ ਤੇ ਚਾਨਣਾ ਪਾਇਆ ।
ਪ੍ਰੋਫੈਸਰ ਗੁਰਬਿੰਦਰ ਸਿੰਘ ਇੰਚਾਰਜ਼ ਐਨ.ਐਸ. ਐਸ. ਲੜਕੇ ਵਿੰਗ ਨੇ ਕੋਵਿਡ - 19 ਜਾਗਰੂਕਤਾ ਰੈਲੀ ਦੀ ਅਗਵਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਵਿਡ ਰੋਕਥਾਮ ਅਤੇ ਬਚਾਅ ਸੰਬੰਧੀ ਹਦਾਇਤਾਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ । ਇਸ ਸਮੇਂ ਵਿਦਿਆਰਥੀਆਂ ਨੇ ਇਲਾਕੇ ਦੇ ਲੋਕਾਂ ਵਿੱਚ ਮਾਸਕ ਵੰਡਦਿਆਂ ਕੋਵਿਡ - 19 ਨਾਮੀ ਮਹਾਮਾਰੀ ਤੋਂ ਬਚਾਅ ਸੰਬੰਧੀ ਦੱਸਿਆ । ਕਾਲਜ ਮਨੈਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ , ਸਕੱਤਰ ਪਿਰਤਪਾਲ ਸਿੰਘ ਗਿੱਲ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਸੰਧੂ , ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਐਨ. ਐਸ. ਐਸ . ਕੈਂਪ ਇੰਚਾਰਜ਼ ਪ੍ਰੋਫੈਸਰ ਸਾਹਿਬਾਨ ਦੇ ਸਮਾਜਿਕ ਮਹੱਤਵ ਦੇ ਇਸ ਇੱਕ ਰੋਜ਼ਾ ਕੈਂਪ ਦੀ ਮੁਬਾਰਕਬਾਦ ਦਿੱਤੀ ।ਇਸ ਸਮੇਂ ਪ੍ਰੋਫੈਸਰ ਸੁਖਦੀਪ ਕੌਰ , ਪ੍ਰੋਫੈਸਰ ਧਰਮਵੀਰ , ਪ੍ਰੋਫੈਸਰ ਪਰਮਜੀਤ ਕੌਰ , ਪ੍ਰੋਫੈਸਰ ਵੀਰ ਇੰਦਰ ਕੌਰ , ਵੀ ਹਾਜਰ ਰਹੇ ।