ਇੱਕ ਵਕੀਲ ਦੇ ਘਰ ਵਿੱਚੋ ਲੱਖਾਂ ਰੁਪਏ ਦੀ ਨਕਦੀ ਅਤੇ ਮੋਬਾਇਲ ਚੋਰੀ
ਮਲੋਟ:- ਬੀਤੇ ਦਿਨੀ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਏ ਇੱਕ ਵਕੀਲ ਦੇ ਘਰ ਵਿਚੋ ਅਣਪਛਾਤੇ ਚੋਰ ਲੱਖਾਂ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਸਿਟੀ ਮਲੋਟ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਐਡਵੋਕੇਟ ਅਜਾਇਬ ਸਿੰਘ ਸਿੱਧੂ ਵਾਸੀ ਅਮਨ ਨਗਰ ਮਲੋਟ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਵਿਆਹ ਸਮਾਗਮ ਵਿਚ ਭਾਗ ਲੈਣ ਲਈ ਕਰੀਬ 12.30 ਵਜੇ ਘਰ ਤੋਂ ਨਿਕਲਿਆ ਸੀ।
ਘਰ ਤੋ ਜਾਂਦੇ ਸਮੇ ਉਸ ਨੇ ਸਾਰੇ ਕਮਰਿਆਂ ਨੂੰ ਚੰਗੀ ਤਰ੍ਹਾਂ ਬੰਦ ਕੀਤਾ ਸੀ। ਜਦ ਸ਼ਾਮ ਕਰੀਬ 7 ਵਜੇ ਉਹ ਘਰ ਵਾਪਿਸ ਪੁੱਜਾ ਤਾਂ ਉਸ ਨੇ ਦੇਖਿਆ ਕਿ ਕਮਰਿਆਂ ਨੂੰ ਲੱਗੇ ਹੋਏ ਤਾਲੇ ਟੁੱਟੇ ਪਏ ਸਨ ਅਤੇ ਅਲਮਾਰੀ ਵਿੱਚ ਪਈ 3 ਲੱਖ ਰੁਪਏ ਦੀ ਨਕਦੀ ਤੇ 5 ਮੋਬਾਇਲ ਫੋਨ ਗਾਇਬ ਸਨ। ਥਾਣਾ ਸਿਟੀ ਮਲੋਟ ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ ਸੁਖਪਾਲ ਸਿੰਘ ਕਰ ਰਹੇ ਹਨ।