ਏਬਲ ਆਰਟ ਗੈਲਰੀ ਸਕਾਈ ਮਾਲ ਵਿਖੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨਾਲ ਰੂਬਰੂ ਪ੍ਰੋਗਰਾਮ ਅੱਜ
ਮਲੋਟ:- ਲੋਕ ਰੰਗ ਮੰਚ ( ਰਜਿ : ) ਮਲੋਟ ਵਲੋਂ ਸ਼ਾਮ ਪੰਜ ਵਜੇ ਅੱਜ ਏਬਲ ਆਰਟ ਗੈਲਰੀ ਸਕਾਈ ਮਾਲ ਮਲੋਟ ਵਿਖੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨਾਲ ਰੁਬਰੂ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਸਬੰਧੀ ਹੋਈ ਮੀਟਿੰਗ ' ਚ ਹਾਜ਼ਰ ਅਹੁਦੇਦਾਰਾਂ ਅਜਮੇਰ ਸਿੰਘ ਬਰਾੜ , ਨਿਰਮਲ ਦਿਉਲ , ਜਸਬੀਰ ਸੇਖੋਂ , ਆਰਟਿਸਟ ਤਰਸੇਮ ਰਾਹੀ , ਜੱਸਾ ਕੰਗ , ਪਰਮਿੰਦਰ ਬਰਾੜ , ਸੱਤਪਾਲ ਭੂੰਦੜ , ਸੁਖਰਾਜ ਬਰਾੜ , ਬਲਰਾਜ ਮਾਨ , ਹੰਸ ਰਾਜ ਫੂਲੇਵਾਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਸਰੋਤੇ ਤੇ ਦਰਸ਼ਕ ਉਨ੍ਹਾਂ ਦੀ ਜੀਵਨੀ , ਪ੍ਰਾਪਤੀਆਂ , ਕਲਾ ਕਿਰਤਾਂ ਤੇ ਕਲਾਤਮਿਕ ਸਫ਼ਰ ਬਾਰੇ ਖੁੱਲ੍ਹੀਆਂ ਗੱਲਾਂ ਕਰਕੇ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣਗੇ। ਮੰਚ ਦੇ ਅਹੁਦੇਦਾਰਾਂ ਨੇ ਕਲਾ ਪ੍ਰੇਮੀਆਂ ਤੇ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ' ਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ।