ਸ.ਸੀ.ਸੈ.ਸਕੂਲ ਲੜਕੇ ਵਿਖੇ "ਸਵੱਛਤਾ ਹੀ ਸੇਵਾ'' 17 ਸਤੰਬਰ ਤੋਂ 2 ਅਕਤੂਬਰ ਪੰਦਰਵਾੜੇ ਦੀ ਕੀਤੀ ਸ਼ੁਰੂਆਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ "ਸਵੱਛਤਾ ਹੀ ਸੇਵਾ'' 17 ਸਤੰਬਰ ਤੋਂ 2 ਅਕਤੂਬਰ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਇਹ ਦਿਨ ਸਫ਼ਾਈ ਲਈ ਸਮਰਪਿਤ ਕਰਨਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਨਗਰ ਕੌਂਸਲ ਮਲੋਟ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਮੰਗਤ ਕੁਮਾਰ ਦੀ ਅਗਵਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ "ਸਵੱਛਤਾ ਹੀ ਸੇਵਾ '' ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹਨਾਂ ਦੱਸਿਆ ਕਿ ਇਹ ਦਿਨ ਸਫ਼ਾਈ ਲਈ ਸਮਰਪਿਤ ਕਰਨੇ ਹਨ। ਇਸ ਦੌਰਾਨ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ ਨੇ ਸਫਾਈ ਪ੍ਰਬੰਧਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਘਰ, ਦੁਕਾਨ, ਆਫਿਸ ਆਦਿ ਦੀ ਸਫਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਡਸਟਬਿਨ ਦੀ ਵਰਤੋਂ ਅਤੇ ਝੋਲੇ ਦੀ ਵਰਤੋਂ ਨੂੰ ਢਾਲਿਆ ਜਾਵੇ। ਇਸ ਦੌਰਾਨ ਸਕੂਲ ਇੰਚਾਰਚ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਸੰਸਥਾ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਹੋਰ ਸਮਾਜਿਕ ਸੰਸਥਾ ਦੇ ਮੈਂਬਰਾਂ ਨੇ ਸਹਿਯੋਗ ਦਿੱਤਾ। ਸੰਸਥਾਵਾਂ ਦੇ ਮੈਂਬਰਾਂ ਨੇ ਵੀ ਸਫਾਈ ਬਣਾਈ ਰੱਖਣ ਲਈ ਆਪਣੇ-ਆਪ ਨੂੰ ਜਿੰਮੇਵਾਰ ਨਾਗਰਿਕ ਬਣਨ ਬਾਰੇ ਕਿਹਾ ਅਤੇ ਹਮੇਸ਼ਾ ਡਸਟਬਿਨ ਵਰਤਣ ਬਾਰੇ ਕਿਹਾ। ਨਗਰ ਕੌਂਸਲ ਵੱਲੋਂ ਮਲੋਟ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਜੋ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ, ਇਸ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ।
Author : Malout Live