ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਬਜੀ ਮੰਡੀ ਦੀ ਜਾਂਚ

ਮਲੋਟ :- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਰਕਿਟ ਕਮੇਟੀ ਮਲੋਟ ਵੱਲੋਂ ਸਬਜੀ ਮੰਡੀ ਵਿੱਚ ਫਲਾਂ ਅਤੇ ਸਬਜੀਆਂ ਦੀ ਜਾਂਚ ਕੀਤੀ ਗਈ। ਮਾਰਕਿਟ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਕਿਟ ਕਮੇਟੀ ਦੀ ਟੀਮ ਨੇ ਇਸ ਮੌਕੇੇ ਵਪਾਰੀਆਂ ਨੂੰ ਸੁਚੇਤ ਕੀਤਾ ਕਿ ਉਹ ਫਲ ਪਕਾਉਣ ਲਈ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਨਾ ਕਰਨ। ਉਨਾਂ ਨੇ ਦੱਸਿਆ ਕਿ ਜੋ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਰੂਪ ਵਿਚ ਲਿਆਂਦੀ ਜਾਵੇਗੀ। ਉਨਾਂ ਨੇ ਵਪਾਰੀਆਂ ਨੂੰ ਗੰਦੇ, ਗਲੇ ਸੜੇ ਫਲ ਸਬਜੀਆਂ ਵੀ ਨਾ ਵੇਚਣ ਲਈ ਪਾਬੰਦ ਕੀਤਾ।