ਡੀ.ਏ.ਵੀ. ਕਾਲਜ, ਮਲੋਟ ਵਿਖੇ ਨਵੇਂ ਡਿਪਲੋਮਾ ਕੋਰਸ ਸ਼ੁਰੂ
ਮਲੋਟ :- ਡੀ.ਏ.ਵੀ. ਕਾਲਜ,ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਵਿੱਚ ਨਵੇਂ ਡਿਪਲੋਮਾ ਕੋਰਸ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਵਿੱਚ ਖੇਤੀ-ਬਾੜੀ ਸੰਬੰਧੀ, ਲੈਬੋਰੇਟਰੀ ਟੈਕਨੀਸ਼ੀਅਨ, ਬੈਂਕ ਅਤੇ ਵਿਤੀ ਸੇਵਾ ਅਤੇ ਬਿਊਟੀ ਪਾਰਲਰ ਸੰਬੰਧੀ ਡਿਪਲੋਮਾ ਕੋਰਸ ਸ਼ਾਮਲ ਹਨ। ਇਹਨਾਂ ਕੋਰਸਾਂ ਦੀ ਮਹਤੱਤਾ ਨੂੰ ਵੱਖਰੇ-ਵੱਖਰੇ ਖੇਤਰਾਂ ਵਿੱਚ ਵੇਖਦੇ ਹੋਏ ਵਿਦਿਆਰਥੀ ਬੜੇ ਉਤਸਾਹ ਨਾਲ ਦਾਖਲਾ ਲੈ ਰਹੇ ਹਨ। ਇਹਨਾਂ ਕੋਰਸਾਂ ਦੀ ਦੁਨੀਆਂ ਦੇ ਹਰ ਖੇਤਰ ਵਿੱਚ ਭਾਰੀ ਮੰਗ ਹੈ।
ਖੇਤੀ-ਬਾੜੀ ਸੰਬੰਧੀ ਡਿਪਲੋਮਾ ਕੋਰਸ ਕਰਕੇ ਵਿਦਿਆਰਥੀ ਖੇਤੀ-ਬਾੜੀ ਸੰਬੰਧੀ ਕਿਸੇ ਵੀ ਖੇਤਰ ਵਿੱਚ ਆਪਣਾ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। ਬੈਂਕ ਅਤੇ ਵਿਤੀ ਸੇਵਾ ਸੰਬੰਧੀ ਡਿਪਲੋਮਾ ਕੋਰਸ ਕਰਕੇ ਕੋਈ ਵੀ ਵਿਦਿਆਰਥੀ ਬੈਂਕਿੰਗ ਅਤੇ ਵਿਤੀ ਬਾਜਾਰ ਵਿੱਚ ਆਪਣਾ ਕੈਰੀਅਰ ਬਣਾ ਸਕਦਾ ਹੈ। ਲੈਬੋਰੇਟਰੀ ਟੈਕਨੀਸ਼ੀਅਨ ਦਾ ਕੋਰਸ ਕਰਕੇ ਕੋਈ ਵੀ ਵਿਦਿਆਰਥੀ ਆਪਣੀ ਲੈਬੋਰੇਟਰੀ ਖੋਲ ਸਕਦਾ ਹੈ। ਬਿਊਟੀ ਪਾਰਲਰ ਦਾ ਕੋਰਸ ਕਰਕੇ ਕੋਈ ਵੀ ਵਿਦਿਆਰਥੀ ਆਪਣਾ ਸਵੈਮਾਣ ਵਧਾ ਕੇ ਆਪਣੇ ਵਾਲਾਂ, ਨੰਹੁਆਂ ਅਤੇ ਚਮੜੀ ਦੀ ਸੁੰਦਰਤਾ ਵਿੱਚ ਵਾਧਾ ਕਰ ਸਕਦਾ ਹੈ। ਇਹਨਾਂ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈਣ ਲਈ ਕੋਈ ਉਮਰ ਸੀਮਾ ਨਿਅਤ ਨਹੀਂ ਹੈ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਚਾਹਵਾਨ ਵਿਦਿਆਰਥੀ ਨੋਡਲ ਅਫਸਰ ਡਾ. ਮੁਕਤਾ ਮੁਟਨੇਜਾ (ਮੋ. ਨੰ.81461-18900) ਨਾਲ ਸੰਪਰਕ ਕਰ ਸਕਦੇ ਹਨ।