ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਚਾਈਨਾ ਡੋਰ ਨੂੰ ਨਾ ਵਰਤਣ ਦੀ ਅਪੀਲ ਦਾ ਪੋਸਟਰ ਜਾਰੀ
ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੇ। ਕੋਈ ਵੀ ਵਿਅਕਤੀ ਖੁਦ ਜਾਂ ਅਪਣੇ ਬੱਚੇ ਨੂੰ ਚਾਈਨਾ ਡੋਰ ਖਰੀਦ ਕੇ ਨਾ ਦੇਵੇ ਬਲਕਿ ਇਸ ਦੀ ਜਗ੍ਹਾ ਤੇ ਸੂਤੀ ਧਾਗਿਆਂ ਨਾਲ ਬਣੀ ਭਾਰਤੀ ਡੋਰ ਹੀ ਇਸਤੇਮਾਲ ਕੀਤੀ ਜਾਵੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੇ। ਕੋਈ ਵੀ ਵਿਅਕਤੀ ਖੁਦ ਜਾਂ ਅਪਣੇ ਬੱਚੇ ਨੂੰ ਚਾਈਨਾ ਡੋਰ ਖਰੀਦ ਕੇ ਨਾ ਦੇਵੇ ਬਲਕਿ ਇਸ ਦੀ ਜਗ੍ਹਾ ਤੇ ਸੂਤੀ ਧਾਗਿਆਂ ਨਾਲ ਬਣੀ ਭਾਰਤੀ ਡੋਰ ਹੀ ਇਸਤੇਮਾਲ ਕੀਤੀ ਜਾਵੇ।
ਪਲਾਸਟਿਕ ਦੇ ਧਾਗਿਆਂ ਤੋਂ ਬਣੀ ਚਾਈਨਾ ਡੋਰ ਕੁਦਰਤ ਦੇ ਭੋਲੇ-ਭਾਲੇ ਪੰਛੀਆਂ ਅਤੇ ਇਨਸਾਨਾਂ ਲਈ ਬਹੁਤ ਹੀ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ। ਕਈ ਅਣਮੁੱਲੀਆਂ ਜ਼ਿੰਦਗੀਆਂ ਲੈਣ ਵਾਲੀ ਇਸ ਡੋਰ ਨੂੰ ਨਾ ਵਰਤਣ ਦੀ ਅਪੀਲ ਕਰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਇੱਕ ਪੋਸਟਰ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਜਾਨਲੇਵਾ ਡੋਰ ਦੀ ਥਾਂ ਤੇ ਸੂਤੀ ਧਾਗਿਆਂ ਨਾਲ ਤਿਆਰ ਭਾਰਤੀ ਡੋਰ ਨਾਲ ਆਉਣ ਵਾਲਾ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਵੇ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਖੇਤਰੀ ਸਕੱਤਰ ਪੰਜਾਬ ਰਾਜ ਵਾਟਸ, ਸ਼ਾਖਾ ਪ੍ਰਧਾਨ ਸੁਰਿੰਦਰ ਮਦਾਨ, ਰਮਨ ਪੁਰੀ ਪ੍ਰਿੰਸੀਪਲ ਐੱਸ.ਡੀ ਸਕੂਲ ਰੱਥੜੀਆਂ, ਵੇਦ ਪ੍ਰਕਾਸ਼ ਬਾਂਸਲ, ਸ਼ਗਨ ਲਾਲ ਗੋਇਲ, ਸੋਹਣ ਲਾਲ ਗੁੰਬਰ, ਪੱਪੂ ਵਾਟਸ, ਅਨਿਲ ਜੁਨੇਜਾ ਜੋਨੀ ਅਤੇ ਹੋਰ ਮੈਂਬਰ ਸਾਹਿਬਾਨ ਵੀ ਹਾਜ਼ਿਰ ਸਨ।
Author :Malout Live