ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸ.ਸ.ਸ. ਰੁਪਾਣਾ (ਲੜਕੇ) ਵਿਖੇ ਸਟੂਡੈਂਟ ਪੁਲਿਸ ਕੇਡੈਟ ਪ੍ਰੋਗਰਾਮ ਅਧੀਨ ਲਗਾਇਆ ਸੈਮੀਨਾਰ

ਮਾਨਯੋਗ ਐੱਸ.ਐੱਸ.ਪੀ ਸ੍ਰ. ਸਰਬਜੀਤ ਸਿੰਘ ਪੀ.ਪੀ.ਐੱਸ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਬ-ਇੰਸਪੈਕਟਰ ਭਾਵਨਾ ਬਿਸ਼ਨੋਈ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਂਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਉਹਨਾਂ ਦੇ ਸਟਾਫ ਦੁਆਰਾ ਸਟੂਡੈਂਟ ਪੁਲਿਸ ਕੇਡੈਟ ਪ੍ਰੋਗਰਾਮ ਅਧੀਨ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ (ਲੜਕੇ) ਵਿਖੇ ਸੈਮੀਨਾਰ ਲਗਾਇਆ ਗਿਆ।  

ਇਸ ਵਿੱਚ ਵਿਦਿਆਰਥੀਆ ਨੂੰ ਸਾਂਝ ਅਤੇ ਪੁਲਿਸ ਦੇ ਕੰਮਕਾਜ ਬਾਰੇ ਜਾਣਕਾਰੀ, ਅਪਾਤਕਾਲੀਨ ਸਥਿਤੀ ਵਿੱਚ ਮੁਸ਼ਿਕਲ ਨਾਲ ਨਜਿੱਠਣ ਲਈ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਨਸ਼ਿਆ ਵਿਰੁੱਧ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਸੈਮੀਨਾਰ ਵਿੱਚ ਸੀਨੀ. ਸਿਪਾਹੀ ਸੁਖਪਾਲ ਸਿੰਘ ਤੋ ਇਲਾਵਾ ਸਮੂਹ ਸਕੂਲ ਸਟਾਫ ਸ਼੍ਰੀ ਪਰਸਾ ਸਿੰਘ ਪ੍ਰਿੰਸੀਪਲ ਦੀ ਅਗਵਾਈ ਵਿੱਚ ਹਾਜਰ ਸੀ।