ਸਵੱਛ ਭਾਰਤ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਮਲੋਟ ਕੋਰਟ ਕੰਪਲੈਕਸ ਵਿੱਚ ਰੁੱਖ ਲਗਾ ਮਨਾਈ ਗਾਂਧੀ ਜੈਯੰਤੀ
ਮਲੋਟ:- ਮਾਨਯੋਗ ਸ਼੍ਰੀ ਅਰੁਨਵੀਰ ਵਸ਼ਿਸ਼ਟ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ, ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀਮਤੀ ਅਮਨ ਸ਼ਰਮਾ ਸੀ.ਜੇ.ਐੱਮ-ਕਮ-ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ।
ਅੱਜ ਸਬ-ਡਿਵੀਜਨ ਲੀਗਲ ਸਰਵਿਸ ਅਥਾਰਟੀ, ਮਲੋਟ ਵੱਲੋਂ ਮਹਾਤਮਾ ਗਾਂਧੀ ਜੈਯੰਤੀ ਦੇ ਮੌਕੇ ਤੇ ਪ੍ਰਭਾਤਫੇਰੀ ਕੱਢੀ ਗਈ। ਜਿਸ ਵਿੱਚ ਸ਼੍ਰੀ ਨੀਰਜ ਗੋਇਲ, ਪੀ.ਸੀ.ਐੱਸ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਮਲੋਟ ਅਤੇ ਸ਼੍ਰੀ ਕੰਵਲਜੀਤ ਸਿੰਘ, ਪੀ.ਸੀ.ਐੱਸ ਸਿਵਲ ਜੱਜ (ਜੂਨੀਅਰ ਡਿਵੀਜਨ) ਮਲੋਟ ਅਤੇ ਸਮੂਹ ਮੁਲਾਜਮਾਂ ਵੱਲੋਂ ਸ਼ਿਰਕਤ ਕੀਤੀ ਗਈ। ਜਿਸ ਮੌਕੇ ਸਵੱਛ ਭਾਰਤ ਅਭਿਆਨ ਨੂੰ ਮੁੱਖ ਰੱਖਦੇ ਹੋਏ ਰੁੱਖ ਲਗਾਏ ਗਏ ਅਤੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ, ਰੁੱਖ ਲਗਾਉਣ ਅਤੇ ਲੜਕੀਆਂ ਨੂੰ ਪੜ੍ਹਾਉਣ ਸੰਬੰਧੀ ਜਾਗਰੂਕ ਕਰਨ ਲਈ ਮਾਰਚ ਕੱਢਿਆ ਗਿਆ।