ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੀ ਸਫਾਈ ਵੱਲ ਇੱਕ ਹੋਰ ਕਦਮ
'ਸਵੱਛਤਾ ਵੱਲ ਇੱਕ ਹੋਰ ਕਦਮ' ਦੇ ਮਾਟੋ ਨੂੰ ਮੁੱਖ ਰੱਖਦਿਆਂ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਬਾਠਲਾ ਵਾਟਸ ਦੀ ਅਗਵਾਈ ਹੇਠ ਸਕੂਲ 'ਚ ਰੁੱਖ ਲਗਾਉਣ ਦੀ ਰਸਮ ਅਦਾ ਕੀਤੀ ਗਈ।
ਮਲੋਟ : 'ਸਵੱਛਤਾ ਵੱਲ ਇੱਕ ਹੋਰ ਕਦਮ' ਦੇ ਮਾਟੋ ਨੂੰ ਮੁੱਖ ਰੱਖਦਿਆਂ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਬਾਠਲਾ ਵਾਟਸ ਦੀ ਅਗਵਾਈ ਹੇਠ ਸਕੂਲ 'ਚ ਰੁੱਖ ਲਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸ਼੍ਰੀ ਜਸਪਾਲ ਮੋਂਗਾ ਜਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਸ਼੍ਰੀ ਮੁਕਤਸਰ ਸਾਹਿਬ, ਲੈੱਕਚਰਾਰ ਸ਼੍ਰੀ ਸੁਨੀਲ ਜੱਗਾ, ਸਕੂਲ ਪ੍ਰਧਾਨ ਸ਼੍ਰੀ ਰਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ, ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੇ ਵਿਹੜੇ ਵਿੱਚ ਬੂਟੇ ਲਗਾਏ।
ਇਸ ਮੌਕੇ ਸ਼੍ਰੀ ਜਸਪਾਲ ਮੋਂਗਾ (ਜ਼ਿਲ੍ਹਾ ਸਿੱਖਿਆ ਅਫ਼ਸਰ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣਾ ਜ਼ਰੂਰੀ ਹੈ ਅਤੇ ਰੁੱਖ ਲਗਾਉਣ ਨਾਲ ਹੀ ਵਾਤਾਵਰਨ ਦਾ ਸੰਤੁਲਨ ਬਣਿਆ ਰਹੇਗਾ ਅਤੇ ਇਨ੍ਹਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।
Author : Malout Live