ਸਰਕਾਰੀ ਹਾਈ ਸਕੂਲ ਦਾਨੇਵਾਲਾ ਵਿਖੇ ਲਗਾਇਆ ਗਿਆ ਵਿਗਿਆਨ ਮੇਲਾ

ਮਲੋਟ :- ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੁਆਰਾ ਚਲਾਏ ਗਏ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਗਰਾਮ ਤਹਿਤ ਅਤੇ ਜ਼ਿਲ੍ਹਾ ਅਫਸਰ ਸ਼੍ਰੀ ਮਲਕੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਦਾਨੇਵਾਲਾ ਵਿਖੇ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਮੇਲੇ ਦੇ ਆਯੋਜਨ ਦਾ ਮੁੱਖ ਮੰਤਵ 6ਵੀਂ ਤੋ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਪੜ੍ਹਾਈ ਪ੍ਰਤੀ ਰੂਚੀ ਨੂੰ ਵਧਾਉਣਾ ਸੀ । ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਿਲੇਬਸ ਵਿਚੋਂ ਹੀ ਵਿਗਿਆਨ ਦੀਆਂ ਛੋਟੀਆਂ-ਛੋਟੀਆਂ ਕਿਰਿਆਵਾਂ ਨੂੰ ਮਾਡਲਾਂ ਰਾਹੀ ਅਤੇ ਘਰੇਲੂ ਉਪਕਰਨਾਂ ਦੀ ਮਦਦ ਨਾਲ ਹੀ ਕਰਕੇ ਵਿਖਾਇਆਂ । ਵਿਦਿਆਰਥੀਆਂ ਵਿੱਚ ਕਿਰਿਆਵਾਂ ਨੂੰ ਕਰਨ ਦਾ ਚਾਅ, ਰੂਚੀ, ਉਤਸ਼ਾਹ ਦੇਖਦੇ ਹੀ ਬਣਦਾ ਸੀ । ਇਸ ਮੇਲੇ ਦੇ ਆਯੋਜਨ ਕਾਰਨ ਉਹਨਾ ਵਿੱਚ ਛੁਪੀ ਹੋਈ ਪ੍ਰਤਿਭਾ/ਹੁਨਰ ਅਤੇ ਇੱਕ ਬਾਲ ਵਿਗਿਆਨੀ ਉੱਭਰ ਕੇ ਸਾਹਮਣੇ ਆਇਆਂ ਹੈ। ਸਿੱਖਿਆਂ ਮਹਿਕਮੇ ਦਾ ਇਹ ਉਪਰਾਲਾ ਇੱਕ ਸ਼ਲਾਘਾਯੋਗ ਕਦਮ ਹੈ। ਇਸ ਮੇਲੇ ਨੂੰ ਦੇਖਣ ਲਈ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਉਹਨਾਂ ਆਪਣੇ ਬੱਚਿਆਂ ਦੇ ਹੁਨਰ ਨੂੰ ਦੇਖ ਕੇ ਸਕੂਲ ਦੀ ਸਿੱਖਿਆ ਪ੍ਰਣਾਲੀ ਤੇ ਮਾਣ ਮਹਿਸੂਸ ਕੀਤਾ। ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਰਾਜਿੰਦਰਪਾਲ ਸਿੰਘ, ਮੋਜੂਦਾ ਬਲਾਕ ਮੈਂਟਰ ਸਰਦਾਰ ਬਲਰਾਜ ਸਿੰਘ, ਅਤੇ ਆਲੇ਼ ਦੁਆਲੇ਼ ਦੇ ਹੋਰਨਾਂ ਸਕੂਲਾਂ ਤੋਂ ਸਾਇੰਸ ਅਧਿਆਪਕਾਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ। ਇਸ ਮੇਲੇ ਨੂੰ ਆਯੋਜਿਤ ਕਰਨ ਤੋਂ ਲੈਕੇ ਇੱਕ ਸਫਲ ਪ੍ਰੋਗਰਾਮ ਬਨਾਉਣ ਦਾ ਸਿਹਰਾ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।