ਕਰੋਨਾ ਵਾਇਰਸ ਦੇ ਚੱਲਦਿਆਂ ਕਿਸਾਨ ਝੋਨੇ ਅਤੇ ਬਾਸਮਤੀ ਦੀ ਕਰਨ ਸਿੱਧੀ ਬਿਜਾਈ -- ਮੁੱਖ ਖੇਤੀਬਾੜੀ ਅਫਸਰ

ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ:- ਸ਼੍ਰੀ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਪੰਜਾਬ ਅਤੇ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ  ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਘੱਟ ਸਮਾਂ ਅਤੇ ਘੱਟ ਪਰਾਲੀ ਵਾਲੇ ਝੋਨੇ ਦੀਆਂ ਪੀ.ਏ.ਯੂ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।
                                       ਸ਼੍ਰੀ ਜਲੌਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਦੱਸਿਆਂ ਕਿ  ਲੰਬਾ ਸਮਾਂ ਅਤੇ ਵੱਧ ਪਰਾਲ ਵਾਲੀਆਂ ਝੋਨੇ ਦੀਆਂ ਗੈਰ ਪ੍ਰਮਾਣਿਤ ਕਿਸਮਾਂ ਜਿਵੇ ਕਿ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ, ਮੁੱਛਲ-1401 ਆਦਿ ਦੀ ਬਿਜਾਈ ਨਾਂ ਕੀਤੀ ਜਾਵੇ, ਕਿਉਕਿ ਇਹ ਕਿਸਮਾਂ ਪਾਣੀ ਦੀ ਵੱਧ ਖਪਤ ਦੇ ਨਾਲ-ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਵੀ ਲਪੇਟ ’ਚ ਜਿਆਦਾ ਆਉਂਦੀਆਂ ਹਨ ਅਤੇ ਝੋਨੇ ਦੀਆਂ ਫਸਲਾਂ ਵੀ ਵੱਧ ਸਪਰੇਆਂ ਕਰਨੀਆਂ ਪੈਦੀਆਂ ਹਨ।                  ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆਂ ਕਿ  ਕੋਵਿਡ-19 ਦੇ ਚਲਦਿਆ ਮਜੂਦਰਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਝੋਨਾਂ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ। ਉਨਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਲਈ ਸੋਧੇ ਹੋਏ ਝੋਨੇ ਦਾ ਬੀਜ਼ 8 ਕਿਲੋ ਅਤੇ ਬਾਸਮਤੀ ਦਾ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ। ਬਿਜਾਈ ਕਰਨ ਤੋ ਤੁਰੰਤ ਬਾਅਦ 24 ਘੰਟੇ ਦੇ ਅੰਦਰ-2 ਪੈਡੀ ਮੈਥਲੀਨ (ਸੰਟੌਪ) ਦੀ ਸਪਰੇ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਵੇ ਤਾਂ ਜੋ ਨਦੀਨਾਂ ਨੂੰ ਉਗਰਨ ਤੋਂ ਰੋਕਿਆਂ ਜਾ ਸਕੇ।   ਉਹਨਾਂ ਅੱਗੇ ਦੱਸਿਆਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬੀ.ਟੀ ਨਰਮੇਂ ਦੀਆਂ 27 ਕੰਪਨੀਆਂ ਦਾ ਬੀਜ਼ ਪੂਰੀ ਮਾਤਰਾ ਵਿੱਚ ਹਰ ਬੀਜ਼ ਵਿਕਰੇਤਾਂਵਾਂ ਕੋਲ ਉਪਲਬਧ ਹੈ। ਕਿਸਾਨਾਂ ਨੂੰ ਨਰਮੇਂ ਦੇ ਬੀਜ਼ ਅਤੇ ਨਹਿਰੀ ਪਾਣੀ ਦੀ ਕੋਈ  ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।  ਉਹਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਹੇਠ ਰਕਬਾ ਘਟਾ ਕੇ ਨਰਮੇ ਅਤੇ ਮੱਕੀ ਦੀ ਪੈਦਾਵਾਰ ਲਈ ਕੀਤਾ ਜਾਵੇ।