ਵਿਸ਼ਵ ਮਲੇਰੀਆ ਦਿਵਸ ਸਬੰਧੀ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਜਿਲ੍ਹਾ ਪੱਧਰੀ ਸਮਾਗਮ।
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ:- ਮਲੇਰੀਆ ਦੇ ਖਾਤਮੇ ਦੇ ਟੀਚੇ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਸਿਵਲ ਸਰਜਨ ਵਿਖੇ ਵਿਸ਼ਵ ਮਲੇਰੀਆ ਦਿਵਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ ਬਲਜੀਤ ਕੌਰ ਅਤੇ ਡਾ ਪਰਮਦੀਪ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਡਾ ਬਲਜੀਤ ਕੌਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਮਲੇਰੀਆ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ।
ਇਸ ਲਈ ਸਾਨੂੰ ਆਪਣੇ ਘਰ ਵਿੱਚ ਅਤੇ ਘਰ ਤੋਂ ਬਾਹਰ ਕਿਤੇ ਵੀ ਪਾਣੀ ਖੜ੍ਹੇ ਨਹੀਂ ਰਹਿਣ ਦੇਣਾ ਚਾਹੀਦਾ ਅਤੇ ਟੋਇਆ ਨੁੰ ਭਰ ਦੇਣਾ ਚਾਹੀਦਾ ਹੈ ਤਾਂ ਜੋ ਬਾਰਸ਼ ਦਾ ਪਾਣੀ ਵੀ ਖੜ੍ਹਾ ਨਾ ਹੋ ਸਕੇ। ਉਹਨਾਂ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਪੂਰਾ ਸ਼ਰੀਰ ਢਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਦਿਨ ਵੇਲੇ ਵੀ ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਵਸਤਾਂ ਦੀ ਵਰਤੋ ਕਰਨੀ ਚਾਹੀਦੀ ਹੈ। ਬੁਖਾਰ ਹੋਣ ਤੇ ਨਜਦੀਕੀ ਸਿਹਤ ਕੇਦਰ ਅਤੇ ਸਿਵਲ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ।ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਏ ਦੇ ਟੈਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਡਾ ਪਰਮਦੀਪ ਸੰਧੂ ਜਿਲ੍ਹਾ ਐਪੀਡਮੇਲੋਜਿਸਟ, ਸੁਖਮੰੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਲਾਲ ਚੰਦ ਜਿਲ੍ਹਾ ਹੈਲਥ ਇਸਪੈਕਟਰ ਨੇ ਦੱਸਿਆ ਕਿ ਡੇਗੂ ਬੁਖਾਰ ਐਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜਿਸ ਨਾਲ ਤੇਜ ਸਿਰ ਦਰਦ, ਮੱਥਾ ਦਰਦ, ਪਸੀਨਾ ਆਉਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਜੀਅ ਕੱਚਾ ਹੋਣਾ, ਪੱਠਿਆਂ ਵਿੱਚ ਦਰਦ, ਛਾਤੀ ਅਤੇ ਸ਼ਰੀਰ ਦੇ ਉਪਰਲੇ ਅੰਗਾਂ ਵਿੱਚ ਲਾਲ ਧੱਬੇ ਹੋਣੇ ਅਤੇ ਨੱਕ ਅਤੇ ਮੂੰਹ ਵਿੱਚੋ ਖੂਨ ਵੀ ਆ ਸਕਦਾ ਹੈ । ਘਰਾਂ ਵਿੱਚ ਪਏ ਕਬਾੜ, ਟਾਇਰ, ਟੁੱਟੇ ਘੜੇ ਨਸ਼ਟ ਕਰਨੇ ਚਾਹੀਦੇ ਹਨ ਅਤੇ ਕੂਲਰ, ਗਮਲੇ, ਪਸ਼ੂ ਅਤੇ ਮੱਛੀਆਂ ਦੇ ਭਾਂਡੇ ਅਤੇ ਹੋਰ ਪਾਣੀ ਸਟੋਰ ਕਰਨ ਵਾਲੇ ਬਰਤਨ ਹਰ ਹਫਤੇ ਖਾਲੀ ਕਰਕੇ ਬਰੱਸ਼ ਨਾਲ ਸਾਫ ਕਰਕੇ ਵਰਤੋ ਵਿੱਚ ਲਿਆਉਣੇ ਚਾਹੀਦੇ ਹਨ ਅਤੇ ਘਰ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ।
ਇਸ ਮੌਕੇ ਵਿਨੋਦ ਖੁਰਾਣਾ ਨੇ ਸਮੂਹ ਹਾਜ਼ਰੀਨ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਇਸ ਸਮੇਂ ਡਾ ਵਿਕਰਮ ਅਸੀਜਾ ਜਿਲ੍ਹਾ ਐਪੀਡਮੈਲੋਜਿਸਟ, ਗੁਰਤੇਜ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਰਵੀ ਕੁਮਾਰ, ਸੋਨੀ ਭਜਨਦੀਪ ਹਾਜਰ ਸਨ।