ਡੇਂਗੂ ਫੈਲਣ ਦੇ ਲਈ ਅਗੇਤੇ ਪ੍ਰਬੰਧਾਂ ਹਿੱਤ ਕੀਤੀਆ ਗਈਆਂ ਤਿਆਰੀਆ

ਮਲੋਟ:- ਮਾਨਯੋਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ, NVBDCP ਸਟੇਟ ਪ੍ਰੋਗਰਾਮ ਅਫਸਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਰੰਜੂ ਸਿੰਗਲਾ, ਜਿਲ੍ਹਾ ਐਪੀਡੀਮੈਲੋਜਿਸਟ ਡਾ. ਵਿਕਰਮ ਅਸੀਜਾ, ਡਾ. ਸੀਮਾ ਗੋਇਲ, SMO ਗਿੱਦੜਬਾਹਾ ਡਾ. ਪਰਵਜੀਤ ਗੁਲਾਟੀ ਦੀ ਯੋਗ ਅਗਵਾਈ ਹੇਠ ਗਿੱਦੜਬਾਹਾ ਸ਼ਹਿਰ ਅਧੀਨ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਡੇਂਗੂ ਵਿਰੋਧੀ ਗਤੀਵਿਧੀਆ ਕੀਤੀਆ ਗਈਆ। ਜਿਸ ਦੌਰਾਨ ਸਟੇਟ ਤੋਂ ਆਏ ਹੋਏ ਨਜਾਤਇੰਦਰ ਸਿੰਘ ਐਟਮੋਲੋਜਿਸਟ, ਦੀਪਇੰਦਰ ਸਟੇਟ ਐਟਮੋਲੋਜਿਸਟ, ਡਾ. ਵਿਕਰਮ ਅਸੀਜਾ ਜਿਲ੍ਹਾ ਐਪੀਡੀਮੈਲੋਜਿਸਟ, ਜਿਲ੍ਹਾ ਸਿਹਤ ਇੰਸਪੈਕਟਰ ਭਗਵਾਨ ਦਾਸ, ਚਰਨਜੀਤ ਸਿੰਘ, ਜਸਵਿੰਦਰ ਸਿੰਘ ਵੱਲੋਂ ਡੇਂਗੂ ਪ੍ਰਭਾਵਿਤ ਇਲਾਕਿਆ ਦਾ ਦੌਰਾ ਕੀਤਾ ਗਿਆ                                                                

ਅਤੇ ਮੱਛਰਾਂ ਦੇ ਲਾਰਵੇ ਨੂੰ ਚੈੱਕ ਕਰਕੇ ਨਸ਼ਟ ਕਰਵਾਇਆ ਗਿਆ। ਇਸ ਮੌਕੇ ਡਾ.ਅਸੀਜਾ ਤੇ ਡਾ. ਗੁਲਾਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਫੈਲਾਉਣ ਵਾਲਾ ਮਾਦਾ ਮੱਛਰ ਇੱਕ ਹਫ਼ਤੇ ਤੋਂ ਵੱਧ ਰੁਕੇ ਹੋਏ ਪਾਣੀ ਵਿੱਚ ਪਣਪਦਾ ਹੈ। ਇਸ ਲਈ ਸਾਨੂੰ ਕੂਲਰ, ਟੈਂਕੀਆ, ਗਮਲ਼ੇ ਅਤੇ ਫਰਿੱਜ਼ ਦੀਆਂ ਟਰੇਅ, ਪਸ਼ੂਆਂ ਅਤੇ ਪੰਛੀਆਂ ਨੂੰ ਪਾਣੀ ਰੱਖਣ ਵਾਲੇ ਬਰਤਨ ਹਰ ਹਫਤੇ ਖਾਲੀ ਕਰਕੇ ਸੁਕਾਏ ਜਾਣ, ਮੱਛਰ ਦੇ ਕੱਟਣ ਤੋਂ ਬਚਾਉ ਲਈ ਮੱਛਰਦਾਨੀਆ ਦੀ ਵਰਤੋਂ, ਬੱਲਬ, ਕਰੀਮਾਂ ਤੇ ਜਾਲੀਦਾਰ ਦਰਵਾਜ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ ਨਗਰ ਕੌਂਸਲ ਦੇ ਇੰਸਪੈਕਟਰ ਪਰਮਜੀਤ ਸਿੰਘ, ਧਰਮਪਾਲ, ਜਗਮੀਤ ਸਿੰਘ, ਭਗਵਾਨ ਦਾਸ ਵੱਲੋਂ ਨਾਗਰਿਕਾਂ ਨੂੰ ਆਪਣੀ ਨਿੱਜੀ ਸਫਾਈ ਰੱਖਣ ਦੀ ਅਪੀਲ ਕੀਤੀ ਅਤੇ ਸਮੇਂ ਸਿਰ ਫੋਗਿੰਗ ਸਪਰੇਅ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਦੀਪ ਕੁਮਾਰ, ਰਾਮ ਕ੍ਰਿਸ਼ਨ, DIPS ਸਕੂਲ ਦੇ ਐੱਮ.ਡੀ ਬਬਰੂ ਵਿਹਾਨ ਅਤੇ ਸੁਪਰੀਮ ਹਾਜ਼ਿਰ ਸਨ। Author : Malout Live