ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਪੰਜਾਬ ਦੇ ਨਵੇਂ ਅਹੁਦੇਦਾਰਾਂ ਨੂੰ ਸੌਂਪਿਆ ਨਿਯੁਕਤੀ ਪੱਤਰ

ਮਲੋਟ:- ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਪ੍ਰਿੰਸ ਬਾਂਸਲ ਵੱਲੋਂ ਅੱਜ ਕਲੱਬ ਦੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਅਤੇ ਪਹਿਚਾਣ ਪੱਤਰ ਸੌਂਪੇ ਗਏ। ਇਸ ਮੌਕੇ ਲਖਵਿੰਦਰ ਸਿੰਘ ਮਲੋਟ ਨੂੰ ਸੰਸਥਾ ਦਾ ਵਾਇਸ ਪ੍ਰਧਾਨ, ਸੰਯਮ ਨੂੰ ਮੈਂਬਰ ਦਾ ਅਹੁਦਾ ਦਿੱਤਾ ਗਿਆ।

ਪ੍ਰਿੰਸ ਬਾਂਸਲ ਨੇ ਕਿਹਾ ਕਿ ਸੰਸਥਾ ਸਮਾਜ ਨੂੰ ਸਮਰਪਿਤ ਹੈ ਅਤੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਮਾਜ ਸੇਵਾ ਲਈ ਵਚਨਬੱਧ ਹਨ ਅਤੇ ਸੰਸਥਾ ਹਰ ਸਮੇਂ ਕਿਸੇ ਵੀ ਲੋੜਵੰਦ ਵਿਅਕਤੀ ਦੀ ਮੱਦਦ ਕਰਨ ਵਿੱਚ ਹਮੇਸ਼ਾ ਤੱਤਪਰ ਹੈ। Author : Malout Live