ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਖਰੇ ਢੰਗਨਾਲ ਮਨਾਇਆ ਗਿਆ

 ਕਰੋਨਾ ਵਾਇਰਸ ਦੇ ਚਲਦਿਆਂ ਜਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਵਿਭਾਗ ਵੱਲੋਂ ਇਸ ਵਾਰ ਛੇਵਾਂ ਅੰਤਰਾਸ਼ਟਰੀ ਯੋਗ ਦਿਵਸ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਸਮਾਜਿਕ ਦੂਰੀ ਦਾ ਖਿਆਲ ਰੱਖਦੇ ਹੋਏ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਚੰਦਰ ਪ੍ਰਕਾਸ਼ ਦੀ ਰਹਿਨੁਮਾਈ ਹੇਠ ਯੋਗ ਪ੍ਰੋਟੋਕਾਲ ਅਨੁਸਾਰ  ਮਾਸਟਰ ਟ੍ਰੇਨਰ ਡਾਕਟਰ ਸੰਯੋਗਤਾ ਗਰੋਵਰ, ਡਾਕਟਰ ਸੀਮਾ ਗਰੇਵਾਲ, ਡਾਕਟਰ ਸੰਦੀਪ ਸਿੰਘ, ਡਾਕਟਰ ਅਨੁਰਾਗ ਗਿਰਧਰ, ਡਾਕਟਰ ਰੁਪਿੰਦਰ ਨੱਤ, ਡਾਕਟਰ ਸੋਨਿਆ ਜੈਨ ਅਤੇ ਡਾਕਟਰ ਅਜੈ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ ਪਰਿਸਰ ਵਿਖੇ ਸੋਸ਼ਲ ਮੀਡੀਆ ਰਾਹੀਂ ਕਰਵਾਇਆ ਗਿਆ।   

                        ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮਾਸਟਰ ਟ੍ਰੇਨਰ ਡਾਕਟਰ ਮੋਨਿਕਾ ਗਿਰਧਰ ਨੇ ਦੱਸਿਆ ਕਿ http://www.facebook.com/IYD112218840532823 ਲਿੰਕ ਦੀ ਮਦਦ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਲਗਭਗ 350 ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ। ਇਸ ਵਾਰ ਦੇ ਯੋਗ ਦਿਵਸ ਦਾ ਥੀਮ ਇਮਿਊਨਟੀ, ਕਮਿਊਨਿਟੀ ਅਤੇ ਯੂਨਿਟੀ ਰੱਖਿਆ ਗਿਆ ਸੀ। ਅੰਤ ਵਿੱਚ ਡਾਕਟਰ ਮੋਨਿਕਾ ਗਿਰਧਰ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਆਯੁਰਵੈਦ ਵਿਭਾਗ ਦੇ ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਸਮੁੱਚੇ ਆਯੁਰਵੈਦਿਕ ਸਟਾਫ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ।