ਰਿਦਮ ਖੁਰਾਣਾ ਨੇ ਜਿੱਤਿਆ ਲਗਾਤਾਰ ਚੌਥੀ ਵਾਰ "ਬੈਸਟ ਸਿੰਗਰ " ਦਾ ਖਿਤਾਬ

ਮਲੋਟ:- ਸੈਕਰਡ ਹਾਰਟ ਕਾਨਵੈਂਟ ਸਕੂਲ, ਮਲੋਟ ਵਿਖੇ ‘ ਬੈਸਟ ਸਿੰਗਰ ਮੁਕਾਬਲੇ ’ ਕਰਵਾਏ ਗਏ,ਜਿਸ ਵਿੱਚ ਦੱਸਵੀਂ ਜਮਾਤ ਦੇ ਵਿਦਿਆਰਥੀ ਰਿਦਮ ਖੁਰਾਣਾ ਨੇ ਪੰਜਾਬੀ ਲੋਕ ਗੀਤ ‘ ਮਾਹੀਆ ਗਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਇਹ ਮੁਕਾਬਲਾ ਦੋ ਰਾਊਂਡ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕੁੱਲ 22 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਰਿਦਮ ਖੁਰਾਣਾ ਨੇ ਪਹਿਲੇ ਰਾਊਂਡ ਵਿੱਚ ‘ ਜਿੰਦੇ ਮੇਰੀਏ ਅਤੇ ਦੂਜੇ ਰਾਊਂਡ ਵਿੱਚ ‘ ਮਾਹੀਆ ' ਗਾਕੇ ‘ ਬੈਸਟ ਸਿੰਗਰ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ । ਰਿਦਮ ਖੁਰਾਣਾ ਇਹ ਖ਼ਿਤਾਬ ਲਗਾਤਾਰ 4 ਸਾਲ ਤੋਂ ਜਿੱਤਦਾ ਆ ਰਿਹਾ ਹੈ । ਰਿਦਮ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਨਾਮਵਰ ਸੰਗੀਤਕਾਰ ਉਸਤਾਦ ਸ਼੍ਰੀ ਵਿਨੋਦ ਖੁਰਾਣਾ ਜੀ ਦੀ ਦਿੱਤੀ ਹੋਈ ਸੰਗੀਤ ਦੀ ਤਾਲੀਮ ਨੂੰ ਦਿੰਦਾ ਹੈ ।