ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਨਾਗਰਿਕ ਕੇਂਦਰਤ ਸੇਵਾਵਾਂ ਨੂੰ ਇੱਕ ਛੱਤ ਹੇਠ ਲਿਆਉਣ ਲਈ ਹੋਰ ਸੇਵਾਵਾਂ ਵਿੱਚ ਵਾਧਾ ਕਰਨ ਦੀ ਕੀਤੀ ਸ਼ੁਰੂਆਤ

ਮਲੋਟ :- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਨਾਗਰਿਕ ਕੇਂਦਰਤ ਸੇਵਾਵਾਂ ਨੂੰ ਇੱਕ ਛੱਤ ਹੇਠ ਲਿਆਉਣ ਲਈ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਸ.ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਅਬੁਲ ਖੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਨ ਲਾਇਨ ਸਮਾਗਮ ਦੀ ਪ੍ਰਧਾਨਗੀ ਕਰਦਿਆ ਦਿੱਤੀ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਰਾਜ ਦੇ ਵਸਨੀਕਾਂ ਨੂੰ ਸੇਵਾ ਕੇਂਦਰਾਂ ਰਾਹੀ 56 ਹੋਰ ਵੱਖ ਵੱਖ ਤਰ੍ਹਾਂ ਦੀਆਂ ਨਵੀਆਂ ਸੇਵਾਵਾਂ ਮੁਹੱਈਆਂ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮਿਲ ਰਹੀਆਂ ਮੌਜੂਦਾ 271 ਸੇਵਾਵਾਂ ਤੋਂ ਇਲਾਵਾ ਹੋਣਗੀਆ।

ਉਹਨਾਂ ਅੱਗੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਸਰਟੀਫਿਕੇਟ, ਹਰ ਤਰ੍ਹਾਂ ਦੀ ਐਨ.ਓ.ਸੀ.ਹਾਈਪੋਥੀਕੇਸ਼ਨ ਮਿਲਣ ਦਾ ਸਮਾਂ ਲੈਣ ਸਬੰਧੀ ਅਤੇ ਮਾਲਕੀ ਤਬਾਦਲਾ ਆਦਿ ਨਾਲ ਸਬੰਧਿਤ 35 ਸੇਵਾਵਾਂ ਟਰਾਂਸਪੋਰਟ ਵਲੋਂ ਮੁਹੱਈਆ ਹੋਣਗੀਆਂ। ਪੁਲਿਸ ਵਿਭਾਗ ਨਾਲ ਸਬੰਧਿਤ ਸਾਂਝ ਕੇਂਦਰ ਸੇਵਾਵਾਂ ਰਾਹੀਂ ਨਾਗਰਿਕ ਸਿ਼ਕਾਇਤਾਂ, ਐਫ.ਆਈ.ਆਰ.ਡੀ.ਡੀ.ਆਰ ਰਿਪੋਰਟਾਂ ਆਦਿ ਦੀਆਂ ਨਕਲਾਂ ਹਰ ਤਰ੍ਹਾਂ ਦਾ ਪੁਲਿਸ ਤਸਦੀਕੀਕਰਨ, ਹਰ ਤਰ੍ਹਾਂ ਦੀ ਐਨ.ਓ.ਸੀ ਅਤੇ ਪੁਲਿਸ ਪ੍ਰਵਾਨਗੀਆਂ ਆਦਿ ਨਾਲ ਸਬੰਧਿਤ 20 ਸੇਵਾਵਾਂ ਨਾਗਰਿਕ ਨੂੰ ਮਿਲਣਗੀਆਂ ਅਤੇ ਮਾਲ ਵਿਭਾਗ ਵਲੋਂ ਫਰਦ ਦੀਆਂ ਨਕਲ ਬਹੁਤ ਜਲਦੀ ਮਿਲਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ,ਸ੍ਰੀਮਤੀ ਡੀ.ਸੁਡਰਵਿਜੀ ਐਸ.ਐਸ.ਪੀ.,ਸ੍ਰੀ ਗੋਪਾਲ ਸਿੰਘ ਐਸ.ਡੀ.ਐਮ.ਸ੍ਰੀਮਤੀ ਬਿਮਲਾ ਰਾਣੀ ਪ੍ਰਿੰਸੀਪਲ, ਮਨਿੰਦਰ ਸਿੰਘ ਸਰਾਂ,ਅਮਨਦੀਪ ਸਿੰਘ, ਸ੍ਰੀ ਸੁਰਜੀਤ ਸਿੰਘ ਸਰਪੰਚ, ਨਛੱਤਰ ਪਾਲ ਸਿੰਘ, ਕਿਰਨ ਕੁਮਾਰ ਵੀ ਮੌਜੂਦ ਸਨ।