ਸ਼੍ਰੀ ਭਗਤ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂਘਰ ਵਿਖੇ ਮਨਾਇਆ

ਮਲੋਟ:- ਸ਼੍ਰੀ ਭਗਤ ਕਬੀਰ ਸਾਹਿਬ ਜੀ ਦਾ 622ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ, ਵਾਰਡ ਨੰ. 10, ਕਬੀਰ ਨਗਰ (ਮਹਾਵੀਰ ਨਗਰ) ਮਲੋਟ ਵਿਖੇ ਸਮੂਹ ਇਲਾਕਾ ਨਿਵਾਸੀਆਂ, ਸਮੂਹ ਧਾਣਕ ਸਮਾਜ, ਧਾਣਕ ਸਿੱਖ ਭਾਈਚਾਰੇ ਵੱਲੋਂ ਬਡ਼ੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਰਣਜੋਧ ਸਿੰਘ ਗ੍ਰੰਥੀ ਜੀਆਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ।

ਇਸ ਮੌਕੇ ਐਡਵੋਕੇਟ ਰਾਕੇਸ਼ ਇੱਟਕਾਨ, ਐਡਵੋਕੇਟ ਸੰਦੀਪ ਇੱਟਕਾਨ, ਇੰਜ. ਜੱਸਾ ਸਿੰਘ ਕਲਿਆਣ ਜੇ.ਈ. ਕ੍ਰਿਸ਼ਨ ਇੰਦੋਰਾ, ਸ਼ਾਮ ਸੁੰਦਰ ਡਾਬਲਾ, ਸ. ਮੰਗਾ ਸਿੰਘ ਭਲੇਰੀਆ Ex. ਪ੍ਰਧਾਨ, ਸੰਦੀਪ ਖਟਕ, ਦਰਸ਼ਨ ਡਾਬਲਾ, ਜਰਨੈਲ ਕੁਮਾਰ, ਕਾਲਾ ਸਿੰਘ, ਕਾਰਤਿਕ ਮਹਾਵਰ ਅਤੇ ਨਿਤਿਨ ਕਾਯਤ ਹਾਜਰ ਹੋਏ। ਅੰਤ ਵਿੱਚ ਵਿਨੋਦ ਸੋਲੰਕੀ ਅਤੇ ਸ. ਸੁਦੇਸ਼ ਪਾਲ ਸਿੰਘ ਮਲੋਟ ਨੇ ਗੁਰੂਘਰ ਆਈਆਂ ਸੰਗਤਾਂ ਧੰਨਵਾਦ ਕੀਤਾ।