ਦਿਮਾਗ ਦੀਆ ਬਿਮਾਰੀਆ ਅਤੇ ਅੱਖਾਂ ਦਾ ਮੁਫਤ ਚੈਕਅੱਪ ਕੈਪ ਦੌਰਾਨ 80 ਬਜ਼ੁਰਗਾਂ ਦੀ ਕੀਤੀ ਗਈ ਜਾਂਚ

ਮਲੋਟ:- ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਲੋਟ ਵੱਲੋਂ ਸੀਨੀਅਰ ਸਿਟੀਜਨ ਦਿਵਸ ਤੇ ਦਿਮਾਗ ਦੀਆ ਬਿਮਾਰੀਆ ਅਤੇ ਅੱਖਾਂ ਦਾ ਮੁਫਤ ਚੈਕਅੱਪ ਕੈਪ ਲੁਧਿਆਣਾ ਅੱਖਾਂ ਦਾ ਹਸਪਤਾਲ ਸੁਰਜਾ ਰਾਮ ਮਾਰਕੀਟ ਮਲੋਟ ਵਿਖੇ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਤੇਜਿੰਦਰ ਸਿੰਘ ਏ ਆਈ ਜੀ ਪੰਜਾਬ ਪੁਲਸ ਬਠਿੰਡਾ ਰੇਜ , ਸਮਾਜਸੇਵੀ ਅਤੇ ਧਾਰਮਿਕ ਸੰਗਠਨਾਂ ਦੇ ਜਿਲਾ ਕੋਆਰਡੀਨੇਟਰ ਡਾ ਸੁਖਦੇਵ ਸਿੰਘ ਗਿੱਲ ਅਤੇ ਸੰਸਥਾ ਪ੍ਰਧਾਨ ਹਰਸ਼ਰਨ ਸਿੰਘ ਰਾਜਪਾਲ ਵੱਲ ਕੀਤੀ ਗਈ ।  ਕੈਂਪ ਦੌਰਾਨ ਦਿਮਾਗੀ ਰੋਗਾਂ ਦੇ ਮਾਹਿਰ ਡਾ ਹਰਸ਼ ਜੈਨ ਅਤੇ ਆਈ ਸਰਜਨ ਡਾ , ਸ਼ਾਇਨਾ ਗਰਗ ਵੱਲੋਂ 80 ਬਜੁਰਗਾਂ ਦੀ ਜਾਂਚ ਕੀਤੀ ਗਈ । ਕੈਂਪ ਦੌਰਾਨ ਗਰਗ ਲੈਬੋਰੇਟਰੀ ਮਲੋਟ ਵੱਲੋਂ ਮੁਫਤ ਟੈਸਟਾਂ ਦੀ ਸੇਵਾ ਪ੍ਰਦਾਨ ਕੀਤੀ ਗਈ । ਕੈਂਪ ਦੌਰਾਨ ਗਰੀਬ ਭਲਾਈ ਸੰਸਥਾ ਮਲੋਟ ਵੱਲੋਂ ਬਜੁਰਗਾਂ ਨੂੰ ਮੁਫਤ ਨਜਰ ਦੀਆ ਐਨਕਾਂ ਮੁਹੱਈਆ ਕਰਵਾਉਣ ਲਈ 3100 ਰੁਪਏ ਦਾ ਚੈਕ ਦਿੱਤਾ ਗਿਆ । ਸੰਸਥਾ ਵੱਲੋਂ ਕੀਤੇ ਇਸ ਕਾਰਜ ਦੀ ਏ ਆਈ ਜੀ ਪੰਜਾਬ ਪੁਲਸ ਬਠਿੰਡਾ ਤੇਜ ਤੇਜਿੰਦਰ ਸਿੰਘ ਵੱਲੋਂ ਸ਼ਲਾਘਾ ਕੀਤੀ ਗਈ । ਇਸ ਦੌਰਾਨ ਜਨਰਲ ਸਕੱਤਰ ਰਕੇਸ਼ ਜੈਨ , ਖਜਾਨਚੀ ਰੇਸ਼ਮ ਸਿੰਘ,ਕਸ਼ਮੀਰ ਸਿੰਘ , ਮਾਸਟਰ ਦਰਸ਼ਨ ਲਾਲ ਕਾਂਸਲ , ਮਾਸਟਰ ਹਿੰਮਤ ਸਿੰਘ , ਗੁਰਜੀਤ ਸਿੰਘ ਗਿੱਲ , ਬਲਵੀਰ ਚੰਦ , ਮਹਿੰਦਰ ਸਿੰਘ , ਅਮਰਜੀਤ ਸਿੰਘ , ਅਵਤਾਰ ਸਿੰਘ ਬਰਾੜ , ਬਲਵਿੰਦਰ ਸਿੰਘ , ਗੁਰਦੇਵ ਸਿੰਘ , ਜਸਵੰਤ ਸਿੰਘ ਹੁੰਦਲ , ਦੇਸਰਾਜ ਸਿੰਘ , ਹੇਮਰਾਜ ਗਰਗ , ਬਖਸ਼ੀਸ਼ ਸਿੰਘ , ਸਵਰਨ ਸਿੰਘ , ਹਰਜੀਤ ਸਿੰਘ , ਮੋਹਰ ਸਿੰਘ ਬਾਠ , ਅਮਰ ਮੁੰਜਾਲ , ਗੁਰਚਰਨ ਸਿੰਘ ਆਦਿ ਹਾਜਰ ਸਨ ।