ਪਿੰਡ ਰੱਤਾ ਟਿੱਬਾ ਵਿੱਚ ਅੰਬੂਜਾ ਫਾਊਂਡੇਸ਼ਨ ਵੱਲੋਂ ਚੱਲ ਰਹੇ ਪ੍ਰੋਜੈਕਟ, ਬੈਟਰ ਕੋਟਨ ਦੇ ਤਹਿਤ ਕਰਵਾਇਆ ਗਿਆ ਸਾਇੰਟਿਸਟ ਪ੍ਰੋਗਰਾਮ

ਪਿੰਡ ਰੱਤਾ ਟਿੱਬਾ ਵਿੱਚ ਅੰਬੂਜਾ ਫਾਊਂਡੇਸ਼ਨ ਵੱਲੋਂ ਚੱਲ ਰਹੇ ਪ੍ਰੋਜੈਕਟ ਬੈਟਰ ਕੋਟਨ ਦੇ ਤਹਿਤ ਇੱਕ ਸਾਇੰਟਿਸਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਅੰਬੂਜਾ ਫਾਊਂਡੇਸ਼ਨ ਦੀ ਟੀਮ ਵੱਲੋਂ ਪੀ.ਯੂ ਮੈਨੇਜ਼ਰ ਅਮਨਪ੍ਰੀਤ ਸਿੰਘ, ਗੁਰਇਕਬਾਲ ਸਿੰਘ, ਫੀਲਡ ਸਟਾਫ਼ ਅਤੇ ਫਸਲਾਂ ਦੇ ਮਾਹਿਰ ਡਾਕਟਰ ਰਾਜਦਵਿੰਦਰ ਸਿੰਘ ਹਾਜ਼ਿਰ ਸਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਰੱਤਾ ਟਿੱਬਾ ਵਿੱਚ ਅੰਬੂਜਾ ਫਾਊਂਡੇਸ਼ਨ ਵੱਲੋਂ ਚੱਲ ਰਹੇ ਪ੍ਰੋਜੈਕਟ ਬੈਟਰ ਕੋਟਨ ਦੇ ਤਹਿਤ ਇੱਕ ਸਾਇੰਟਿਸਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਅੰਬੂਜਾ ਫਾਊਂਡੇਸ਼ਨ ਦੀ ਟੀਮ ਵੱਲੋਂ ਪੀ.ਯੂ ਮੈਨੇਜ਼ਰ ਅਮਨਪ੍ਰੀਤ ਸਿੰਘ, ਗੁਰਇਕਬਾਲ ਸਿੰਘ, ਫੀਲਡ ਸਟਾਫ਼ ਅਤੇ ਫਸਲਾਂ ਦੇ ਮਾਹਿਰ ਡਾਕਟਰ ਰਾਜਦਵਿੰਦਰ ਸਿੰਘ ਹਾਜ਼ਿਰ ਸਨ। ਡਾਕਟਰ ਰਾਜ ਦਵਿੰਦਰ ਸਿੰਘ ਵੱਲੋਂ ਫਸਲਾਂ ਦੇ ਰੋਗਾਂ ਬਾਰੇ, ਨਰਮੇ ਦੀ ਖੇਤੀ ਦੀ ਚੰਗੀ ਸਿਹਤ ਸੰਭਾਲ ਅਤੇ ਬਾਗਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ। ਡਾਕਟਰ ਅਮਨਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਅੰਬੂਜਾ ਫਾਊਂਡੇਸ਼ਨ ਵੱਲੋਂ ਚੱਲ ਰਹੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਦੱਸਿਆ ਕਿ ਅੰਬੂਜਾ ਫਾਊਂਡੇਸ਼ਨ ਵੱਖ-ਵੱਖ ਤਰ੍ਹਾਂ ਨਾਲ ਕਿਸਾਨਾਂ ਦੀ ਮੱਦਦ ਕਰਦੀ ਹੈ।

ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਇੱਕ ਛੋਟੀ ਜਿਹੀ ਸਕਿੱਟ ਪੇਸ਼ ਕੀਤੀ ਗਈ, ਜਿਸ ਵਿੱਚ ਬੱਚਿਆਂ ਨੇ ਬਾਲ ਮਜ਼ਦੂਰੀ ਅਤੇ ਖੇਤ ਵਿੱਚ ਸਪਰੇ ਕਰਦੇ ਸਮੇਂ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਨ ਬਾਰੇ ਦੱਸਿਆ। ਕੈਂਪ ਵਿੱਚ ਪਹੁੰਚੇ ਕਿਸਾਨ ਵੀਰਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਅੰਬੂਜਾ ਫਾਊਂਡੇਸ਼ਨ ਦੇ ਚੱਲ ਰਹੇ ਪ੍ਰੋਜੈਕਟ ਬੈਟਰ ਕੋਟਨ ਅਤੇ ਅੰਬੂਜਾ ਫਾਊਂਡੇਸ਼ਨ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

Author : Malout Live