ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਲਗਾਇਆ ਗਿਆ ਇਕ ਰੋਜ਼ਾ ਐਨ.ਐੱਸ.ਐੱਸ ਕੈਂਪ
ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਐਨ.ਐੱਸ.ਐੱਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਲਜ ਪ੍ਰਿੰਸੀਪਲ ਡਾ. ਜਗਜੀਵਨ ਕੌਰ ਦੀ ਅਗਵਾਈ ਵਿੱਚ ਐਨ.ਐੱਸ.ਐੱਸ ਯੂਨਿਟ ਦੁਆਰਾ ਇਕ ਰੋਜ਼ਾ ਐਨ.ਐੱਸ.ਐੱਸ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਦੁਆਰਾ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਆਪਣੇ ਘਰਾਂ, ਗਲ਼ੀਆਂ, ਮੁਹੱਲਿਆਂ, ਆਲੇ-ਦੁਆਲੇ ਅਤੇ ਕਾਲਜ ਦੇ ਚੌਗਿਰਦੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਐਨ.ਐੱਸ.ਐੱਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਲਜ ਪ੍ਰਿੰਸੀਪਲ ਡਾ. ਜਗਜੀਵਨ ਕੌਰ ਦੀ ਅਗਵਾਈ ਵਿੱਚ ਐਨ.ਐੱਸ.ਐੱਸ ਯੂਨਿਟ ਦੁਆਰਾ ਇਕ ਰੋਜ਼ਾ ਐਨ.ਐੱਸ.ਐੱਸ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਫ਼ਾਈ ਰੱਖਣ ਦਾ ਪ੍ਰਣ ਲਿਆ। ਵਲੰਟੀਅਰਾਂ ਦੁਆਰਾ ਕਾਲਜ ਕੈਂਪਸ ਵਿੱਚ ਵਿਦਿਆਰਥੀਆਂ ਦੀ ਵਾਹਨ ਪਾਰਕਿੰਗ ਦੀ ਸਫਾਈ ਕੀਤੀ ਅਤੇ ਲੜਕੀਆਂ ਦੇ ਗਰਾਊਂਡ (ਪਾਰਕ) ਵਿੱਚ ਸਫਾਈ ਕੀਤੀ। ਕਾਲਜ ਵਿੱਚ ਐਨ.ਐੱਸ.ਐੱਸ ਵਲੰਟੀਅਰਾਂ ਦੁਆਰਾ ਤਿਆਰ ਕੀਤੇ ਗਏ ਬਗੀਚੇ (ਅੰਮ੍ਰਿਤ ਵਾਟਿਕਾ) ਵਿੱਚ ਲੱਗੇ ਦਰਖੱਤਾਂ ਦੀ ਸੰਭਾਲ ਕੀਤੀ।
ਪ੍ਰਿੰਸੀਪਲ ਦੁਆਰਾ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਆਪਣੇ ਘਰਾਂ, ਗਲ਼ੀਆਂ, ਮੁਹੱਲਿਆਂ, ਆਲੇ-ਦੁਆਲੇ ਅਤੇ ਕਾਲਜ ਦੇ ਚੌਗਿਰਦੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਦੁਆਰਾ ਐਨ.ਐੱਸ.ਐੱਸ ਯੂਨਿਟ ਦੇ ਸਫ਼ਾਈ ਲਈ ਕੀਤੇ ਜਾਂਦੇ ਕੰਮਾਂ ਲਈ ਸਮੂੱਚੇ ਐਨ.ਐੱਸ.ਐੱਸ ਯੂਨਿਟ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਯੂਨਿਟ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕੈਂਪ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਪੌਸ਼ਟਿਕ ਖੁਰਾਕ ਵਿੱਚ ਖਾਣ ਨੂੰ ਫਲ਼ ਦਿੱਤੇ ਗਏ। ਇਸ ਮੌਕੇ ‘ਤੇ ਕਾਲਜ ਸੁਪਰਡੈਂਟ ਦੌਲਧ ਸਿੰਘ ਬਰਾੜ, ਐਨ.ਐੱਸ.ਐੱਸ ਇੰਚਾਰਜ ਕੰਵਰਜੀਤ ਸਿੰਘ ,ਪ੍ਰੋਗਰਾਮ ਅਫ਼ਸਰ ਹਰਮੀਤ ਕੌਰ, ਜਸਕਰਨ ਸਿੰਘ, ਸੰਦੀਪ ਸਿੰਘ ਸੋਨੂੰ, ਵਰਿੰਦਰ ਸਿੰਘ, ਰਵੀ ਸਿੰਘ ਅਤੇ ਐਨ.ਐੱਸ.ਐੱਸ ਵਲੰਟੀਅਰ ਸ਼ਾਮਿਲ ਸਨ।
Author : Malout Live