ਮਿਮਿਟ ਮਲੋਟ ਦੇ ਆਈ.ਟੀ ਵਿਭਾਗ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਸਾਈਬਰ ਸਿਕਿਉਰਿਟੀ ਵਿਸ਼ੇ ਨਾਲ ਸੰਬੰਧਿਤ ਕਰਵਾਇਆ ਐਕਸਪਰਟ ਲੈੱਕਚਰ

ਮਿਮਿਟ ਮਲੋਟ ਦੇ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਇੱਕ ਲੈੱਕਚਰ ਕਰਵਾਇਆ ਗਿਆ। ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਆਈ.ਟੀ ਵਿਭਾਗ ਦੇ ਮੁੱਖੀ ਡਾ. ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਇੰਟਰਨੈਟ ਉੱਪਰ ਸਭ ਤੋਂ ਵੱਧ ਜਰੂਰੀ ਸਾਈਬਰ ਸਿਕਿਉਰਿਟੀ ਦਾ ਵਿਸ਼ਾ ਅਤੇ ਉਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਵਿਸ਼ਾ ਸਭ ਤੋਂ ਪ੍ਰਮੁੱਖ ਹਨ।

ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ (ਮਿਮਿਟ) ਮਲੋਟ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮੇਂ-ਸਮੇਂ ਸਿਰ ਸੈਮੀਨਾਰ ਵਰਕਸ਼ਾਪ ਅਤੇ ਐਕਸਪਰਟ ਲੈੱਕਚਰ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸੇ ਲੜੀ ਤਹਿਤ ਮਿਮਿਟ ਮਲੋਟ ਦੇ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਇੱਕ ਲੈੱਕਚਰ ਕਰਵਾਇਆ ਗਿਆ। ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਆਈ.ਟੀ ਵਿਭਾਗ ਦੇ ਮੁੱਖੀ ਡਾ. ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਇੰਟਰਨੈਟ ਉੱਪਰ ਸਭ ਤੋਂ ਵੱਧ ਜਰੂਰੀ ਸਾਈਬਰ ਸਿਕਿਉਰਿਟੀ ਦਾ ਵਿਸ਼ਾ ਅਤੇ ਉਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਵਿਸ਼ਾ ਸਭ ਤੋਂ ਪ੍ਰਮੁੱਖ ਹਨ। ਉਪਰੋਕਤ ਵਿਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਅਭੀਨਵ ਭੰਡਾਰੀ ਵੱਲੋਂ ਆਨਲਾਈਨ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਇੱਕ ਐਕਸਪਰਟ ਲੈੱਕਚਰ ਦਿੱਤਾ ਗਿਆ।

ਜਿਸ ਵਿੱਚ ਡਾ. ਅਭੀਨਵ ਭੰਡਾਰੀ ਨੇ ਸਾਈਥਰ ਸਿਕਿਉਰਟੀ ਨਾਲ ਸੰਬੰਧਿਤ ਵੱਖ-ਵੱਖ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਹੀ ਡਾ. ਭੰਡਾਰੀ ਨੇ ਵਿਦਿਆਰਥੀਆਂ ਨੂੰ ਸਾਈਬਰ ਸਿਕਿਉਰਟੀ ਅਪਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਵੱਖ-ਵੱਖ ਟੂਲਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਆਈ.ਟੀ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਨਵੀਨਤਮ ਤਕਨੀਕ ਅਤੇ ਨਵੀਨਤਮ ਟੂਲਸ ਬਾਰੇ ਜਾਣਕਾਰੀ ਹਾਸਿਲ ਕਰਕੇ ਇਸ ਲੈੱਕਚਰ ਦਾ ਭਰਪੂਰ ਲਾਹਾ ਖੱਟਿਆ। ਇਸ ਸ਼ਲਾਘਾਯੋਗ ਕਾਰਜ ਲਈ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਆਈ.ਟੀ ਵਿਭਾਗ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਿਸ਼ੇ ਨਾਲ ਸਬੰਧਿਤ ਵੱਧ ਤੋਂ ਵੱਧ ਟੂਲਸ ਸਿੱਖ ਲੈਣੇ ਚਾਹੀਦੇ ਹਨ ਪਰ ਇਸ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਮਨੁੱਖ ਦੁਆਰਾ ਹੀ ਬਣਾਈ ਗਈ ਇੱਕ ਅਦਭੁੱਤ ਖੋਜ ਹੈ ਪਰ ਮਨੁੱਖ ਹਮੇਸ਼ਾ ਆਪ ਹੀ ਜੇਕਰ ਕਾਰਜ ਕਰੇਗਾ ਤਾਂ ਹੀ ਅੱਗੇ ਵੱਧ ਪਾਵੇਗਾ। ਇਸ ਮੌਕੇ ਆਈ.ਟੀ ਵਿਭਾਗ ਦੇ ਡਾ. ਵਿਕਾਸ ਸਿੰਗਲਾ, ਡਾ. ਨਵਦੀਪ ਲਤਾ ਅਤੇ ਇੰਜੀਨੀਅਰ ਗੁਰਪ੍ਰੀਤ ਸਿੰਘ ਸੋਨੀ ਵੀ ਹਾਜ਼ਿਰ ਰਹੇ।

Author : Malout Live