ਭਗਵੰਤ ਮਾਨ ਦੀ ਸਰਕਾਰ ਦਾ ਔਰਾ ਬਾਦਲਾਂ ਦੀ ਤਰ੍ਹਾਂ ਜ਼ਿਮੀਦਾਰਾਂ ਭਰਾਵਾਂ ਲਈ ਮਾੜਾ ਰਿਹਾ- ਪ੍ਰੋਫੈਸਰ ਬਲਜੀਤ ਸਿੰਘ ਗਿੱਲ

ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਤਾਲੀਮ ਜਾਫਤਾ ਨੁਮਾਇੰਦਿਆਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਭਗਵੰਤ ਸਰਕਾਰ ਦਾ ਔਰਾ ਜਿਮੀਦਾਰਾਂ ਭਰਾਵਾਂ ਦੇ ਫਿਟ ਨਹੀਂ ਬੈਠਿਆ। ਭਗਵੰਤ ਮਾਨ ਦੀ ਚਲਦੀ ਸਰਕਾਰ ਦਰਮਿਆਨ ਜ਼ਿਮੀਦਾਰ ਭਾਈਚਾਰੇ ਨੂੰ ਹਮੇਸ਼ਾ ਕੁਦਰਤ ਦੀ ਮਾਰ ਦਾ ਸਾਹਮਣਾ ਕਰਨਾ ਪਿਆ, ਜੇ ਕਿਤੇ ਕੁਦਰਤ ਦੀ ਮਾਰ ਨਾ ਵੀ ਪਈ ਹੋਵੇ ਤਾਂ ਉਸ ਨੂੰ ਮੰਡੀਆਂ ਵਿੱਚ ਧੰਨਾ ਸੇਠਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ।

ਮਲੋਟ : ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਤਾਲੀਮ ਜਾਫਤਾ ਨੁਮਾਇੰਦਿਆਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਭਗਵੰਤ ਸਰਕਾਰ ਦਾ ਔਰਾ ਜਿਮੀਦਾਰਾਂ ਭਰਾਵਾਂ ਦੇ ਫਿਟ ਨਹੀਂ ਬੈਠਿਆ। ਭਗਵੰਤ ਮਾਨ ਦੀ ਚਲਦੀ ਸਰਕਾਰ ਦਰਮਿਆਨ ਜ਼ਿਮੀਦਾਰ ਭਾਈਚਾਰੇ ਨੂੰ ਹਮੇਸ਼ਾ ਕੁਦਰਤ ਦੀ ਮਾਰ ਦਾ ਸਾਹਮਣਾ ਕਰਨਾ ਪਿਆ, ਜੇ ਕਿਤੇ ਕੁਦਰਤ ਦੀ ਮਾਰ ਨਾ ਵੀ ਪਈ ਹੋਵੇ ਤਾਂ ਉਸ ਨੂੰ ਮੰਡੀਆਂ ਵਿੱਚ ਧੰਨਾ ਸੇਠਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਮੰਡੀਆਂ ਵਿੱਚ ਨਜਾਇਜ਼ ਫਸਲ ਦੀ ਕਾਟ ਇਸ ਸਰਕਾਰ ਵੇਲੇ ਸਭ ਤੋਂ ਜਿਆਦਾ ਹੋਈ। ਸਭ ਤੋਂ ਵੱਡੀ ਮਾਰ ਭਗਵੰਤ ਮਾਨ ਸਰਕਾਰ ਦੀ ਇਹ ਰਹੀ ਕਿ ਸਰਕਾਰ ਨੇ ਕੋਈ ਮੱਦਦ ਨਹੀਂ ਕੀਤੀ ਚਾਹੇ ਉਹ ਹੜ੍ਹ ਪੀੜ੍ਹਿਤ ਲੋਕ ਹੋਣ, ਮੰਡੀਆਂ ਵਿੱਚ ਲੁੱਟੇ ਜਾਂਦੇ ਕਿਸਾਨ ਹੋਣ ਜਾਂ ਦਿੱਲੀ ਨੂੰ ਜਾਂਦੇ ਸਮੇਂ ਕਿਸਾਨ ਹੋਣ। ਕਿਸੇ ਸਰਕਾਰ ਵੇਲੇ ਵੀ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੀ ਧਰਤੀ ਤੇ ਆ ਕੇ ਕਿਸੇ ਵੀ ਪੰਜਾਬ ਦੇ ਕਿਸਾਨਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਸੀ।

ਪਰ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲ ਕੇ ਅਜਿਹਾ ਕੰਮ ਕੀਤਾ। ਕੋਈ ਵੀ ਫਸਲ ਮੰਡੀ ਵਿੱਚ ਲਿਆ ਕੇ ਕਿਸਾਨ ਸੰਤੁਸ਼ਟ ਨਹੀਂ ਹੋਇਆ। ਅਕਾਲੀ ਦਲ ਵੇਲੇ ਵੀ ਨਕਲੀ ਬੀਜਾਂ ਅਤੇ ਨਕਲੀ ਦਵਾਈਆਂ ਦੀ ਭਰਮਾਰ ਰਹੀ ਅਤੇ ਕਿਸਾਨ ਨੇ ਸਭ ਤੋਂ ਵੱਧ ਖੁਦਕੁਸ਼ੀ ਕੀਤੀ। ਕਾਂਗਰਸ ਸਰਕਾਰ ਦੇ 10 ਸਾਲਾਂ ਵਿੱਚ (ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ) ਕਿਸਾਨ ਤੇ ਕੋਈ ਵੀ ਕੁਦਰਤੀ ਆਫਤ ਨਹੀਂ ਵਰਤੀ ਤੇ ਨਾ ਹੀ ਉਸਨੇ ਕਿਸਾਨਾਂ ਦੀ ਲੁੱਟ ਹੋਣ ਦਿੱਤੀ। ਫਸਲਾਂ ਦੇ ਝਾੜ ਵੀ ਵਧੀਆ ਰਹੇ ਤੇ ਕਿਸਾਨ ਦੀ ਮਾਲੀ ਹਾਲਤ ਵੀ ਵਧੀਆ ਹੋ ਗਈ ਸੀ। ਭਾਵੇਂ ਕੁਦਰਤ ਕਿਸੇ ਦੀ ਬੰਨੀ ਨਹੀਂ ਹੁੰਦੀ, ਪਰ ਕਿਸੇ ਵਿਅਕਤੀ ਦਾ ਔਰਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਦੂਜਿਆਂ ਦਾ ਨੁਕਸਾਨ ਕਰ ਜਾਂਦਾ ਹੈ। ਭਗਵੰਤ ਮਾਨ ਦਾ ਔਰਾ ਨੁਕਸਾਨ ਵਾਲਾ ਜਾਪਦਾ ਹੈ।

Author : Malout Live