ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ 'ਚ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਇਲਾਕੇ ਦੀ ਨਾਮਵਰ ਸਹਿ-ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸੁੱਖ ਸ਼ਾਂਤੀ ਲਈ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ।

ਮਲੋਟ : ਇਲਾਕੇ ਦੀ ਨਾਮਵਰ ਸਹਿ-ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸੁੱਖ ਸ਼ਾਂਤੀ ਲਈ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ। ਇਸ ਮੌਕੇ ਭਾਈ ਪਲਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਕੀਰਤਨ ਕਰਦਿਆਂ ਸਮੂਹ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਬਲਵੰਤ ਸਿੰਘ ਗੁਰਦੁਆਰਾ ਸ਼੍ਰੀ ਥੇੜੀ ਸਾਹਿਬ ਨੇ ਕੀਤੀ। ਸਟੇਜ ਦਾ ਸੰਚਾਲਨ ਕਰਦਿਆਂ ਪ੍ਰੋ. ਹਿਰਦੇਪਾਲ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਚੰਗੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਅਤੇ ਨਾ ਸਿਰਫ਼ ਇਲਾਕੇ ਦੀ ਸਗੋਂ ਪੰਜਾਬ ਭਰ ਦੀ ਨਾਮਵਰ ਸੰਸਥਾ ਬਣ ਚੁੱਕੀ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਸਮੂਹ ਪਤਵੰਤਿਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਨਾ ਸਿਰਫ਼ ਅਕਾਦਮਿਕ ਸਗੋਂ ਖੇਡਾਂ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੇ ਹਨ।

ਇਸ ਮੌਕੇ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ, ਐੱਸ.ਡੀ.ਐਮ ਮਲੋਟ ਪੰਕਜ ਕੁਮਾਰ, ਮੈਂਬਰ ਸ਼੍ਰੀ ਗੁਰਪ੍ਰੀਤ ਸਿੰਘ, ਮੈਂਬਰ ਸ਼੍ਰੀ ਹਰਦੀਪ ਸਿੰਘ ਸੰਧੂ, ਸ਼੍ਰੀ ਮੇਜਰ ਸਿੰਘ, ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਢਿੱਲੋਂ ਕੋਟਭਾਈ, ਸ਼ੁੱਭਦੀਪ ਬਿੱਟੂ, ਅਵਤਾਰ ਸਿੰਘ ਵਣਵਾਲਾ, ਗੁਰਚਰਨ ਸਿੰਘ ਓ.ਐੱਸ.ਡੀ, ਦਿਨੇਸ਼ ਕੁਮਾਰ ਟੋਨੀ ਗਰਗ, ਪ੍ਰਵੀਨ ਜੈਨ, ਪਵਨ ਬਿੱਲੂ ਸ਼ਰਮਾ, ਗੁਰਪ੍ਰੀਤ ਸਿੰਘ ਗੋਰਾ, ਗੁਰਦਿਆਲ ਸਿੰਘ ਸੰਧੂ, ਪਰਮਿੰਦਰ ਕੋਲਿਆਂਵਾਲੀ, ਬਸੰਤ ਸਿੰਘ ਕੰਗ, ਪ੍ਰਿੰਸੀਪਲ ਜਸਕਰਨ ਸਿੰਘ, ਮਨੋਜ ਅਸੀਜਾ, ਆਕਾਸ਼ਦੀਪ ਸਿੰਘ ਮਿੱਡੂ ਖੇੜਾ, ਅਰਜਨ ਸਿੰਘ ਸੰਧੂ, ਗੁਰਮੀਤ ਮਾਹਣੀ ਖੇੜਾ, ਕੁਲਵਿੰਦਰ ਸਿੰਘ, ਵਰਿੰਦਰ ਸਿੰਘ, ਹਨੀ ਸਰਪੰਚ, ਰੂਬੀ ਬਰਾੜ, ਗੁਰਦੀਪ ਸਿੰਘ ਗਿੱਲ, ਛਿੰਦਾ ਔਲਖ, ਜਸਵਿੰਦਰ ਸਿੰਘ ਕੰਗ ਪਿੰਡ ਮਲੋਟ, ਐਡਵੋਕੇਟ ਪ੍ਰੀਤਦਿੰਦਰ ਸਿੰਘ ਸੰਮੇਵਾਲੀ, ਗੁਰਪ੍ਰੀਤ ਬਰਾੜ, ਮੇਜਰ ਸਿੰਘ , ਕਮਲ ਸਰਾਵਾਂ, ਜਗਮੀਤ ਨਾਨਕਪੁਰਾ, ਫੂਲੇਵਾਲਾ, ਪਿੰਦਰ ਕੰਗ ਐਮ.ਸੀ, ਜੈਜ਼ੀ ਬਰਾੜ ਸਮੇਤ ਸਮੂਹ ਪੱਤਰਕਾਰ ਭਾਈਚਾਰਾ ਮਲੋਟ ਇਲਾਕੇ ਦੀ ਸ਼ਾਨ ਸੰਗਤ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਨੇ ਸ਼ਿਰਕਤ ਕੀਤੀ।

Author : Malout Live