ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਪਿੰਡਾਂ ਦੇ ਨਾਂਅ ਠੀਕ ਕਰਨ ਦੀ ਕੀਤੀ ਮੰਗ
ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਪਿੰਡਾਂ ਦੇ ਨਾਂਅ ਠੀਕ ਕਰਨ ਦੀ ਮੰਗ ਕੀਤੀ ਅਤੇ ਪਿੰਡ ਜੰਡਵਾਲਾ ਚੜ੍ਹਤ ਤੇ ਸ਼ੇਖੂ ਪਿੰਡ ਦਾ ਨਾਂਅ ਨੈਸ਼ਨਲ ਹਾਈਵੇਅ ਨੰਬਰ 7 ਮਲੋਟ ਬਠਿੰਡਾ ਰੋਡ ਤੇ ਲੱਗੇ ਬੋਰਡ ਉੱਪਰ ਗਲਤ ਨਾਂਅ ਨੂੰ ਵੀ ਠੀਕ ਕਰਨ ਦੀ ਮੰਗ ਕੀਤੀ ਗਈ।
ਮਲੋਟ : ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦਾ ਵਫ਼ਦ ਜਰਨੈਲ ਸਿੰਘ ਸੰਧੂ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਅਗਵਾਈ ਹੇਠ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਬਠਿੰਡਾ ਨੂੰ ਟੋਲ ਪਲਾਜ਼ਾ ਬੱਲੂਆਣਾ ਵਿਖੇ ਮਿਲਿਆ ਅਤੇ ਮੰਗ ਕੀਤੀ ਕਿ ਪਿੰਡ ਜੰਡਵਾਲਾ ਚੜ੍ਹਤ ਤੇ ਸ਼ੇਖੂ ਪਿੰਡ ਦਾ ਨਾਂਅ ਨੈਸ਼ਨਲ ਹਾਈਵੇਅ ਨੰਬਰ 7 ਮਲੋਟ ਬਠਿੰਡਾ ਰੋਡ ਤੇ ਲੱਗੇ ਬੋਰਡ ਉੱਪਰ ਗਲਤ ਨਾਂਅ ਲਿਖਿਆ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਬੁੱਟਰ ਜਰਨਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਨੇ ਦੱਸਿਆ ਹੈ ਕਿ 2 ਜੁਲਾਈ ਨੂੰ ਮੰਗ -ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਪਿੰਡਾਂ ਦੇ ਨਾਂਅ ਠੀਕ ਕਰਨ ਲਈ ਲਿਖਿਆ ਗਿਆ ਸੀ।
ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਬਾਰਿਸ਼ ਮੌਕੇ ਪਿੰਡ ਜੰਡਵਾਲਾ ਚੜ੍ਹਤ ਸਿੰਘ ਤੇ ਪਿੰਡ ਘੱਗਾ ਨੂੰ ਜਾਂਦਾ ਪੁੱਲ ਦਾ ਹੇਠਲਾ ਹਿੱਸਾ ਪਾਣੀ ਨਾਲ ਭਰ ਜਾਂਦਾ ਅਤੇ ਪੈਦਲ ਚੱਲਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁੱਲ ਦੇ ਦੋਵੇਂ ਪਾਸੇ ਸਰਵਿਸ ਰੋਡ ਤੇ ਸਵਾਰੀਆਂ ਦੇ ਬੈਠਣ ਲਈ ਛਾਂ ਦਾ ਕੋਈ ਪ੍ਰਬੰਧ ਨਹੀਂ ਹੈ। ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਬਠਿੰਡਾ ਨੇ ਜੱਥੇਬੰਦੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਐੱਸ.ਡੀ.ਐਮ ਮਲੋਟ ਵੱਲੋਂ ਮਾਲ ਵਿਭਾਗ ਮਹਿਕਮੇ ਦੀ ਭੇਜੀ ਰਿਪੋਰਟ ਅਨੁਸਾਰ ਜਲਦੀ ਹੀ ਪਿੰਡਾਂ ਦੇ ਨਾਂਅ ਸਹੀ ਕਰ ਦਿੱਤੇ ਜਾਣਗੇ।
Author : Malout Live