ਗਣਤੰਤਰਤਾ ਦਿਵਸ ਸਮਾਗਮ ਮਨਾਉਣ ਸੰਬੰਧੀ ਸੱਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਪਹਿਲੀ ਰਿਹਰਸਲ
ਗਣਤੰਤਰਤਾ ਦਿਵਸ ਸਮਾਗਮ ਮਨਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੌਂਗਾ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਪਹਿਲੀ ਰਿਹਰਸਲ ਦਾ ਆਯੋਜਨ ਕੀਤਾ ਗਿਆ। ਸੱਭਿਆਚਾਰਕ ਰਿਹਰਸਲ ਦਾ ਜਾਇਜਾ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੰਧਿਤ ਸਕੂਲ ਪ੍ਰਬੰਧਕਾਂ ਨੂੰ ਹਿਦਾਇਤ ਕੀਤੀ ਕਿ ਗਣਤੰਤਰਤਾ ਦਿਵਸ ਸਮਾਗਮ ਇੱਕ ਰਾਸ਼ਟਰੀ ਸਮਾਗਮ ਹੈ ਅਤੇ ਇਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਖਤ ਮਿਹਨਤ ਕੀਤੀ ਜਾਵੇ।
ਮਲੋਟ : ਗਣਤੰਤਰਤਾ ਦਿਵਸ ਸਮਾਗਮ ਮਨਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੌਂਗਾ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਪਹਿਲੀ ਰਿਹਰਸਲ ਦਾ ਆਯੋਜਨ ਕੀਤਾ ਗਿਆ। ਇਸ ਸੱਭਿਆਚਾਰਕ ਰਿਹਰਸਲ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ, ਦਸ਼ਮੇਸ਼ ਗਰਲਜ਼ ਪਬਲਿਕ ਸਕੂਲ ਬਾਦਲ, ਅਕਾਲ ਅਕੈਡਮੀ, ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸ਼ਿਵਾਲਕ ਪਬਲਿਕ ਸਕੂਲ, ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ ਰੁਪਾਣਾ ਅਤੇ ਨਿਸ਼ਾਨ ਅਕੈਡਮੀ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ।
ਸੱਭਿਆਚਾਰਕ ਰਿਹਰਸਲ ਦਾ ਜਾਇਜਾ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੰਧਿਤ ਸਕੂਲ ਪ੍ਰਬੰਧਕਾਂ ਨੂੰ ਹਿਦਾਇਤ ਕੀਤੀ ਕਿ ਗਣਤੰਤਰਤਾ ਦਿਵਸ ਸਮਾਗਮ ਇੱਕ ਰਾਸ਼ਟਰੀ ਸਮਾਗਮ ਹੈ ਅਤੇ ਇਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਖਤ ਮਿਹਨਤ ਕੀਤੀ ਜਾਵੇ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੁਮਾਰ ਸੋਨੀ, ਸ੍ਰੀ ਰਾਜ ਕੁਮਾਰ, ਸ੍ਰੀ ਪ੍ਰਵੀਨ ਕੁਮਾਰ, ਸ਼੍ਰੀਮਤੀ ਜਸਵੀਰ ਕੌਰ ਤੋਂ ਇਲਾਵਾ ਸੰਬੰਧਿਤ ਸਕੂਲਾਂ ਦੇ ਪ੍ਰਬੰਧਕ ਇੰਚਾਰਜ ਵੀ ਮੌਜੂਦ ਸਨ।
Author : Malout Live



