ਡੀ.ਏ.ਵੀ ਕਾਲਜ ਮਲੋਟ ਵਿਖੇ 'Personality Development Workshop' ਦਾ ਆਯੋਜਨ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਯੋਗ ਅਗਵਾਈ ਅਤੇ ਕੋਆਰਡੀਨੇਟਰ ਡਾ. ਮੁਕਤਾ ਮੁਟਨੇਜਾ ਦੇ ਸਹਿਯੋਗ ਨਾਲ ਬੀਤੇ ਦਿਨੀਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ 'Personality Development Workshop' ਦੀ ਸ਼ੁਰੂਆਤ ਕੀਤੀ ਗਈ। ਕੋਆਰਡੀਨੇਟਰ ਨੇ ਰਸਮੀ ਤੌਰ 'ਤੇ ਸਾਰਿਆਂ ਦਾ ਸਵਾਗਤ ਕੀਤਾ। ਜਿਸ ਉਪਰੰਤ ਉਹਨਾਂ ਵੱਲੋਂ ਇਸ ਵਰਕਸ਼ਾਪ ਦੇ ਉਦੇਸ਼ ਬਾਰੇ ਜਾਣੂੰ ਕਰਵਾਇਆ ਗਿਆ। ਵਰਕਸ਼ਾਪ ਦੇ ਪਹਿਲੇ ਦਿਨ ਕਰਨਲ ਵਾਈ.ਕੇ. ਗਾਂਧੀ ਕਮਾਂਡਿੰਗ ਅਫ਼ਸਰ 6 ਪੰਜਾਬ ਬਟਾਲੀਅਨ ਮਲੋਟ ਨੇ ਵਿਦਿਆਰਥੀਆਂ ਨੂੰ ਆਪਣੇ ਤਜ਼ਰਬੇ ਨਾਲ ਬਹੁਤ ਹੀ ਦਿਲਚਸਪ

ਅਤੇ ਇੰਟਰਐਕਟਿਵ ਤਰੀਕੇ ਨਾਲ ਸਮਝਾਇਆ। ਸੈਸ਼ਨ ਦੌਰਾਨ ਕਰਨਲ ਗਾਂਧੀ ਨੇ ਸ਼ਖਸੀਅਤ ਵਿਕਾਸ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਇੰਟਰਵਿਊ ਦੀ ਤਿਆਰੀ 'ਤੇ ਜ਼ੋਰ ਦਿੱਤਾ। ਇਸ ਸੈਸ਼ਨ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ। ਸਟਾਫ਼ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ ਦੇ ਧੰਨਵਾਦ ਅਤੇ ਪ੍ਰੋ. ਸੁਦੇਸ਼ ਗਰੋਵਰ ਦੁਆਰਾ ਤਜਰਬੇ ਸਾਂਝੇ ਕਰਨ ਦੇ ਨਾਲ ਇਹ ਸਮਾਗਮ ਸਫ਼ਲਤਾ ਪੂਰਵਕ ਸਮਾਪਤ ਹੋਇਆ। ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਕੋਆਰਡੀਨੇਟਰ ਡਾ. ਮੁਕਤਾ ਮੁਟਨੇਜਾ, ਅਧਿਆਪਕਾਂ ਅਤੇ ਭਾਗੀਦਾਰਾਂ ਨੂੰ ਅਜਿਹੇ ਗਿਆਨਵਰਧਕ ਸਮਾਗਮਾਂ ਨੂੰ ਆਯੋਜਿਤ ਕਰਨ ਅਤੇ ਭਾਗ ਲੈਣ ਲਈ ਵਧਾਈ ਦਿੱਤੀ। Author : Malout Live