ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਲੋਟ ਵਿਖੇ ਬਜ਼ੁਰਗ ਵਿਧਵਾਵਾਂ ਨੂੰ ਵੰਡੇ ਪੈਨਸ਼ਨਾਂ ਦੇ ਚੈਕ

ਮਲੋਟ:- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਕ੍ਰਿਸ਼ਨਾ ਮੰਦਿਰ ਧਰਮਸ਼ਾਲਾ ਵਿੱਚ ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਹਾਜ਼ਰੀ ਵਿੱਚ 15 ਦੇ ਕਰੀਬ ਬਜ਼ੁਰਗ ਵਿਧਵਾਵਾਂ ਨੂੰ ਪੈਨਸ਼ਨ ਦੇ ਚੈਕ ਵੰਡੇ ਗਏ ਅਤੇ ਇਸ ਮੌਕੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਨੇ ਉਬਰਾਏ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਅਤੇ ਅਨਿਲ ਜੁਨੇਜਾ ਇੰਚਾਰਜ ਮਲੋਟ ਨੇ ਦੱਸਿਆ ਕਿ ਉਬਰਾਏ ਵੱਲੋਂ ਭੇਜੀ ਹੋਈ ਰਾਸ਼ੀ ਦੇ ਚੈਕ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ

ਹਰ ਮਹੀਨੇ ਵਿਧਵਾਵਾਂ, ਬਜ਼ੁਰਗਾਂ, ਅਤੇ ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ ਇਹ ਰਾਸ਼ੀ ਉਬਰਾਏ ਜੀ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਿੱਤੀ ਜਾਂਦੀ ਹੈ ਟਰੱਸਟ ਦੀ ਕੋਈ ਵੀ ਰਸੀਦਬੁਕ ਨਹੀਂ ਹੈ ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਮੁਕਤਸਰ, ਕੋਆਰਡੀਨੇਟਰ ਮਨੋਜ ਅਸੀਜਾ, ਅਨਿਲ ਜੁਨੇਜਾ ਇੰਚਾਰਜ ਮਲੋਟ,ਕ੍ਰਿਸ਼ਨਾ ਮੰਦਿਰ ਧਰਮਸ਼ਾਲਾ ਦੇ ਪ੍ਰਧਾਨ ਕ੍ਰਿਸ਼ਨ ਗੋਇਲ,ਕ੍ਰਿਸ਼ਨਾ ਮੰਦਿਰ ਦੇ ਵਾਈਸ ਪ੍ਰਧਾਨ ਪਵਨ ਕੁਮਾਰ,ਮਿੰਦੀ ਬਾਂਸਲ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਸੁਭਾਸ਼ ਦਹੁਜਾ,ਸ਼ਾਲੂ ਕਮਰਾ,ਸੋਹਣ ਲਾਲ ਗੁੰਬਰ,ਰਿੰਕੂ ਅਨੇਜਾ,ਮਾ. ਸੁਖਦੇਵ ਕੰਗ,ਗੁਰਚਰਨ ਸਿੰਘ, ਮਾ. ਰਣਜੀਤ ਸਿੰਘ,ਮਾ.ਜਗਜੀਤ ਸਿੰਘ,ਕੇਵਲ ਛਾਬੜਾ,ਸੰਦੀਪ ਸਿੰਘ ਅਨੇਜਾ,ਸੋਨੂੰ ਮੰਗਵਾਣਾ,ਗਗਨ ਸੇਤੀਆ ਆਦਿ ਹਾਜ਼ਿਰ ਸਨ। Author : Malout Live