ਪਿੰਡ ਕੰਦੂ ਖੇੜਾ ਵਿੱਚ ਕਰੀਬ 15 ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਿਲ

ਮਲੋਟ (ਲੰਬੀ): ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਬਲਾਕ ਕਿੱਲਿਆਂਵਾਲੀ ਪਿੰਡ ਕੰਦੂ ਖੇੜਾ ਵਿੱਚ ਕਰੀਬ 15 ਪਰਿਵਾਰ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੰਬੀ ਹਲਕੇ ਦੇ ਇੰਚਾਰਜ ਕਾਰਜ਼ ਸਿੰਘ ਮਿੱਡਾ ਅਤੇ ਗੁਰਸੇਵਕ ਸਿੰਘ ਸੇਖੋਂ ਸਟੇਟ ਕਮੇਟੀ ਮੈਂਬਰ, ਗੁਰਨਾਮ ਸਿੰਘ ਪ੍ਰਧਾਨ ਮੰਡਲ ਮਲੋਟ ਦਿਹਾਤੀ, ਦਵਿੰਦਰ ਮਦਾਨ ਬਲਾਕ ਪ੍ਰਧਾਨ ਸਰਾਵਾਂ ਬੋਦਲਾਂ ਅਤੇ ਨਿਸ਼ਾਨ ਸਿੰਘ ਸੰਧੂ ਜਰਨਲ ਸਕੱਤਰ ਸਰਾਵਾਂ ਮੰਡਲ

ਦੀ ਹਾਜ਼ਰੀ ਵਿੱਚ ਪਿੰਡ ਕੰਦੂ ਖੇੜਾ ਦੀ ਸੰਗਤ ਨੂੰ ਹਲਕਾ ਇੰਚਾਰਜ ਕਾਰਜ਼ ਸਿੰਘ ਮਿੱਡਾ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਦੌਰਾਨ ਜਸਵੀਰ ਸਿੰਘ ਵਿਰਕ ਨੂੰ ਮੰਡਲ ਕਿੱਲਿਆਂ ਵਾਲੀ ਦਾ ਪ੍ਰਧਾਨ ਨਿਯੁਕਤ ਕੀਤਾ। ਮੇਜਰ ਸਿੰਘ, ਟਹਿਲ ਸਿੰਘ, ਮੋਹਿਤ ਕੁਮਾਰ, ਸੁਖਵਿੰਦਰ ਸਿੰਘ, ਸੱਤਪਾਲ ਸਿੰਘ ਬਲਵੀਰ ਸਿੰਘ, ਸੁੱਚਾ ਸਿੰਘ, ਸੁਖਵਿੰਦਰ ਕੁਮਾਰ, ਅਸਨੀਕ ਕੁਮਾਰ, ਚੋਧਰੀ ਸੰਦੀਪ ਕੁਮਾਰ, ਚੋਧਰੀ ਬਿਕਰਮਜੀਤ ਕੁਮਾਰ, ਗਗਨ ਮਿੱਡਾ ਆਦਿ ਸ਼ਾਮਿਲ ਹੋਏ ਵਰਕਰਾਂ ਨੂੰ ਬੀ.ਜੇ.ਪੀ ਦੀ ਸਾਰੀ ਟੀਮ ਨੇ 'ਜੀ ਆਇਆਂ ਕਿਹਾ' ਅਤੇ ਧੰਨਵਾਦ ਕੀਤਾ। Author: Malout Live