ਸ੍ਰ. ਇਕਬਾਲ ਸਿੰਘ ਢਿੱਲੋਂ ਸਹਾਇਕ ਕਾਰਜਕਾਰੀ ਇੰਜੀਨਿਅਰ ਤਕਰੀਬਨ 36 ਸਾਲ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ-ਮੁਕਤ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿੰਦਗੀ ਦੇ ਸਫਰ ਤੇ ਦ੍ਰਿੜਤਾ ਨਾਲ ਅੱਗੇ ਵੱਧਦੇ ਜਾਣਾ ਸਫਲਤਾ ਦੀ ਨਿਸ਼ਾਨੀ ਹੁੰਦੀ ਹੈ। ਹਰੇਕ ਸਫਲ ਵਿਅਕਤੀ ਦੀ ਜ਼ਿੰਦਗੀ ਦਾ ਸਫਰ ਕਠਿਨਾਈਆਂ ਭਰਪੂਰ ਹੁੰਦਾ ਹੈ ਪਰ ਕੁੱਝ ਵਿਅਕਤੀ ਆਪਣੀ ਇਮਾਨਦਾਰੀ, ਸੂਝ-ਬੂਝ, ਲਿਆਕਤ, ਮਿਹਨਤ ਅਤੇ ਚੰਗੇ ਸੁਭਾਅ ਕਰਕੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਅਜਿਹੀ ਹੀ ਸਖ਼ਸ਼ੀਅਤ ਦੇ ਮਾਲਕ ਹਨ ਸ੍ਰ. ਇਕਬਾਲ ਸਿੰਘ ਢਿੱਲੋਂ ਜਿਨ੍ਹਾਂ ਨੂੰ 8 ਅਗਸਤ 1987 ਨੂੰ ਬਿਜਲੀ ਬੋਰਡ ਸਬ-ਡਿਵੀਜ਼ਨ ਲੰਬੀ ਅਤੇ ਅਬੁਲਖੁਰਾਣਾ ਵਿਖੇ ਬਤੌਰ ਜੇ.ਈ ਦੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਸੇਵਾਵਾਂ ਨਿਭਾਉਣ ਦੌਰਾਨ ਅਪ੍ਰੈਲ 2012 ਵਿੱਚ ਤਰੱਕੀ ਮਿਲਣ ਉਪਰੰਤ ਆਪ ਨੇ ਬਤੌਰ ਵਧੀਕ ਸਹਾਇਕ ਇੰਜੀਨਿਅਰ ਦੇ ਵਜੋਂ ਸਬ-ਡਿਵੀਜ਼ਨ ਅਬੁਲਖੁਰਾਣਾ, ਅਰਨੀਵਾਲਾ, ਸ਼ਹਿਰੀ ਮਲੋਟ ਅਤੇ ਦਿਹਾਤੀ ਮਲੋਟ ਵਿਖੇ ਡਿਊਟੀ ਨਿਭਾਈ।
ਇਸ ਦੌਰਾਨ ਸਾਲ 2018 ਵਿੱਚ ਆਪ ਦੀਆਂ ਚੰਗੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਆਪ ਨੂੰ ਇੱਕ ਹੋਰ ਤਰੱਕੀ ਬਤੌਰ ਸਹਾਇਕ ਇੰਜੀਨਿਅਰ ਵਜੋਂ ਮਿਲੀ ਅਤੇ ਤਰੱਕੀ ਮਿਲਣ ਉਪਰੰਤ ਆਪ ਉਪ-ਮੰਡਲ ਅਬੁਲਖੁਰਾਣਾ, ਦਿਹਾਤੀ ਮਲੋਟ ਅਤੇ ਬਾਦਲ ਵਿਖੇ ਬਤੌਰ ਸਹਾਇਕ ਇੰਜੀਨਿਅਰ ਡਿਊਟੀ ਨਿਭਾਈ। ਆਪਣੀ ਡਿਊਟੀ ਪੂਰੀ ਮਿਹਨਤ, ਇਮਾਨਦਾਰੀ, ਲਿਆਕਤ, ਤਨਦੇਹੀ ਨਾਲ ਚੰਗੀਆਂ ਅਤੇ ਬੇਦਾਗ ਸੇਵਾਵਾਂ ਦੇਣ ਬਦਲੇ ਪੰਜਾਬ ਸਰਕਾਰ ਵੱਲੋਂ ਇੰਜ. ਸ੍ਰ. ਇਕਬਾਲ ਸਿੰਘ ਢਿੱਲੋਂ ਨੂੰ ਮਾਰਚ 2022 ਵਿੱਚ ਬਤੌਰ ਸਹਾਇਕ ਕਾਰਜਕਾਰੀ ਇੰਜੀਨਿਅਰ ਵਜੋਂ ਫਿਰ ਤੋਂ ਤਰੱਕੀ ਮਿਲੀ ਜਿਸ ਦੌਰਾਨ ਆਪ ਨੂੰ ਅਬੋਹਰ, ਸ਼੍ਰੀ ਮੁਕਤਸਰ ਸਾਹਿਬ ਅਤੇ ਅਰਨੀਵਾਲਾ ਵਿਖੇ ਡਿਊਟੀ ਨਿਭਾਉਣ ਦਾ ਮੌਕਾ ਮਿਲਿਆ। ਇਹ ਮਹਾਨ ਸਖ਼ਸ਼ੀਅਤ ਬੀਤੇ ਦਿਨੀਂ 31 ਜੁਲਾਈ 2023 ਨੂੰ ਤਕਰੀਬਨ 36 ਸਾਲ ਦੀ ਬੇਦਾਗ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ। ਇਸ ਮੌਕੇ ਸਮੂਹ ਸਟਾਫ ਨੇ ਇਨ੍ਹਾਂ ਵਿਦਾਇਗੀ ਪਾਰਟੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ। Author: Malout Live