ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ’ਚ 30 ਅਪ੍ਰੈਲ ਤੱਕ ਦਾ ਵਾਧਾ
ਮਲੋਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਵੋਟਰ ਰਜਿਸਟ੍ਰੇਸ਼ਨ ਦੀ ਮਿਤੀ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਚੰਡੀਗੜ੍ਹ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵੋਟਰ ਰਜਿਸਟ੍ਰੇਸ਼ਨ ਦੀ ਮਿਤੀ 30 ਅਪ੍ਰੈਲ 2024 ਤੱਕ ਵਧਾਈ ਗਈ ਹੈ। ਰੋਲਿੰਗ, ਪ੍ਰਿੰਟਿੰਗ ਅਤੇ ਪਲੇਸਮੈਂਟ ਲਈ ਹੱਥ-ਲਿਖਤਾਂ ਦੀ ਤਿਆਰੀ 1 ਮਈ 2024 ਤੋਂ 20 ਮਈ 2024 ਤੱਕ ਹੋਵੇਗੀ। ਸ਼ੁਰੂਆਤੀ ਰੋਲ ਦਾ ਪ੍ਰਕਾਸ਼ਨ 21 ਮਈ 2024 ਨੂੰ ਕੀਤਾ ਜਾਵੇਗਾ।
ਦਾਅਵਿਆਂ ਅਤੇ ਇਤਰਾਜ਼ਾਂ ਬਾਰੇ ਜਾਣਕਾਰੀ 21 ਮਈ 2024, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 11 ਜੂਨ 2024 ਨਿਰਧਾਰਿਤ ਕੀਤੀ ਗਈ ਹੈ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 21 ਜੂਨ 2024 ਨੂੰ ਕੀਤਾ ਜਾਵੇਗਾ। ਸਪਲੀਮੈਂਟਰੀ ਰੋਲ ਅਤੇ ਪ੍ਰਿੰਟਿੰਗ ਦੀ ਤਿਆਰੀ 2 ਜੁਲਾਈ ਨੂੰ ਅਤੇ ਅੰਤਿਮ ਪ੍ਰਕਾਸ਼ਨ 3 ਜੁਲਾਈ ਨੂੰ ਹੋਵੇਗੀ। ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਜਿਸਟ੍ਰੇਸ਼ਨ ਫਾਰਮ ਸੂਚਨਾ ਅਨੁਸਾਰ ਨਾਮਜ਼ਦ ਅਧਿਕਾਰੀਆਂ ਦੇ ਦਫ਼ਤਰ ਵਿਚ ਜਮ੍ਹਾਂ ਕਰਾਉਣ। Author: Malout Live