ਡੇਂਗੂ ਅਤੇ ਮਲੇਰੀਆਂ ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਵਲੋਂ ਗਤੀਵਿਧੀਆ ਸ਼ੁਰੂ ਕਰ ਦਿੱਤੀਆਂ ਗਈਆਂ

,

ਸ੍ਰੀ ਮੁਕਤਸਰ ਸਾਹਿਬ:-ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ  ਡਾ ਜਤਿੰਦਰ ਪਾਲ ਸਿੰਘ ਨੋਡਲ ਅਫਸਰ ਸੀ.ਐਚ.ਸੀ. ਚੱਕ ਸ਼ੇਰੇਵਾਲਾ ਦੀ ਅਗਵਾਈ ਹੇਠ ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਡੇਂਗੂ ਬੀਮਾਰੀਆ ਦੇ ਫੈਲਣ ਤੋਂ ਬਚਣ ਲਈ ਬਲਾਕ ਚੱਕ ਸ਼ੇਰੇਵਾਲਾ ਅਧੀਨ ਆਂਉਦੇ ਵੱਖ ਵੱਖ ਪਿੰਡਾਂ ਵਿਚ  ਗਤੀਵਿਧੀਆ ਸ਼ੁਰੂ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਪੈਫਲੈਟ, ਪੋਸਟਰਾਂ ਰਾਹੀਂ ਲੋਕਾ ਨੂੰ ਡੇਂਗੂ ਅਤੇ ਮਲੇਰੀਆ ਬੀਮਾਰੀ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸ਼੍ਰੀ ਗੁਰਚਰਨ ਸਿੰਘ ਬਲਾਕ ਐਜੂਕੇਟਰ ਅਤੇ ਸ਼੍ਰੀ ਪਰਮਜੀਤ ਸਿੰਘ ਐਸ.ਆਈ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਡ੍ਰਾਈ ਡੇ ਵੱਜੋਂ ਮਨਾਇਆ ਜਾਂਦਾ ਹੈ, ਜਿਸ ਅਧੀਨ ਜਨਤਕ ਥਾਂਵਾ ਤੇ ਪਾਣੀ ਦੀ ਟੈਂਕੀਆ,ਘਰਾਂ ਵਿਚਲੇ ਕੂਲਰ ਅਤੇ ਪਾਣੀ ਇਕੱਠਾ ਕਰਨ ਵਾਲੇ ਹੋਰ ਸਰੋਤਾਂ ਨੂੰ ਖਾਲੀ ਕਰਵਾਇਆ ਜਾਂਦਾ ਹੈ ਤਾਂ ਜੋ ਡੇਂਗੂ ਦਾ ਲਾਰਵਾ ਪੈਂਦਾ ਨਾ ਹੋਵੇ।

 ਪਿੰਡਾਂ ਦੇ ਛੱਪੜਾਂ ਵਿਚ ਕਾਲਾ ਤੇਲ ਅਤੇ ਗੰਬੂਜੀਆ ਫਿਸ਼ ਵੀ ਛੱਡੀਆ ਜਾ ਰਹੀਆਂ ਹਨ ਤਾਂ ਜੋ ਮਲੇਰੀਆ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਸੰਬੰਧ ਵਿਚ ਬਲਾਕ ਅਧੀਨ ਆਉਂਦੀਆ ਸਾਰੀਆ ਸਿਹਤ ਸੰਸਥਾਵਾ ਪੀ.ਐਚ.ਸੀ, ਸਬ-ਸੈਂਟਰਾਂ ਵਿਚ ਪੈਰਾਮੈਡੀਕਲ ਸਟਾਫ ਵੱਲੋਂ ਡੇਂਗੂ ਅਤੇ ਮਲੇਰੀਆ ਤੋਂ ਬਚਾਊ ਲਈ ਸਿਹਤ ਸਿੱਖਿਆ ਦਿੱਤੀ ਜਾ ਰਹੀ ਹੈ।