ਲੰਬੀ ਹਸਪਤਾਲ ਵਿਖੇ 'ਮੈਡੀਕੇਸ਼ਨ ਸੇਫਟੀ ਥੀਮ' ਤਹਿਤ ਮਨਾਇਆ ਜਾ ਰਿਹਾ 'ਰੋਗੀ ਸੁਰੱਖਿਆ ਹਫ਼ਤਾ'
ਮਲੋਟ (ਲੰਬੀ): ਸਿਹਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਲੰਬੀ ਡਾ.ਪਵਨ ਮਿੱਤਲ ਦੀ ਅਗਵਾਈ ਹੇਠ ਲੰਬੀ ਹਸਪਤਾਲ ਵਿਖੇ 'ਰੋਗੀ ਸੁਰੱਖਿਆ ਹਫ਼ਤਾ' ਮਨਾਉਣ ਸੰਬੰਧੀ ਗਤੀਵਿਧੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਪਵਨ ਮਿੱਤਲ ਨੇ ਦੱਸਿਆ ਕਿ ਇਹ ਹਫ਼ਤਾ 12 ਸਤੰਬਰ ਤੋਂ 17 ਸਤੰਬਰ ਤੱਕ ਮਨਾਇਆ ਜਾਵੇਗਾ। ਇਸ ਵਿਸ਼ੇਸ਼ ਹਫ਼ਤੇ ਦੌਰਾਨ ਵੱਖ-ਵੱਖ ਸਰਗਰਮੀਆਂ ਰਾਹੀਂ 'ਮੈਡੀਕੇਸ਼ਨ ਸੇਫਟੀ' ਥੀਮ ਤਹਿਤ ਸਿਹਤ ਸਟਾਫ਼ ਨੂੰ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਦੌਰਾਨ ਡਾ ਸ਼ਕਤੀਪਾਲ ਵੱਲੋਂ 'ਮੈਡੀਕੇਸ਼ਨ ਸੇਫਟੀ, ਹਾਈ ਅਲਰਟ ਡਰਗਜ਼, ਲੁੱਕ ਅਲਾਇਕ ਸਾਉਂਡ ਅਲਾਇਕ (ਲਾਸਾ) ਦਵਾਈਆਂ ਦੀ ਪਛਾਣ, ਲਿਸਟਿੰਗ ਅਤੇ ਸਟੋਰੇਜ ਬਾਰੇ ਸਟਾਫ਼ ਨੂੰ ਸਿੱਖਿਅਤ ਕੀਤਾ ਗਿਆ। ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਹਫ਼ਤੇ ਦੇ ਅਖੀਰਲੇ ਦਿਨ ਨੂੰ ਵਿਸ਼ਵ ਰੋਗੀ ਸੁਰੱਖਿਆ ਦਿਹਾੜੇ ਦੇ ਤੌਰ ‘ਤੇ ਮਨਾਇਆ ਜਾਵੇਗਾ। ਇਸ ਦੌਰਾਨ ਰੋਗੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਟਾਫ਼ ਨੂੰ ਸਹੁੰ ਵੀ ਚੁਕਾਈ ਜਾਵੇਗੀ। ਇਸ ਮੌਕੇ ਚੀਫ ਫਾਰਮੇਸੀ ਅਫ਼ਸਰ ਅਜੇਸ਼ ਕੁਮਾਰ, ਫਾਰਮੇਸੀ ਅਫ਼ਸਰ ਬਾਹਲਾ ਸਿੰਘ, ਸਤੀਸ਼ ਕੁਮਾਰ, ਦੇਸ ਰਾਜ, ਸੁਖਵੀਰ ਸਿੰਘ, ਐੱਲ.ਐੱਚ.ਵੀ ਸਰਬਜੀਤ ਕੌਰ, ਐੱਸ.ਆਈ ਜਗਦੀਪ ਸਿੰਘ, ਰਣਜੀਤ ਸਿੰਘ, ਨਰਸਿੰਗ ਸਟਾਫ਼, ਸੀ.ਐੱਚ.ਓ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ। Author: Malout Live