20 ਤੋਂ 22 ਜਨਵਰੀ ਤੱਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲਿਆਂ ਦੇ ਸਾਲਾਨਾ ਸਮਾਗਮ

ਮੀਰੀ-ਪੀਰੀ ਦੇ ਮਾਲਿਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ-ਘਰੋਂ ਵਰੋਸਾਇ (ਬਿਧੀਆਂ ਦੇ ਜਾਣੂੰ) ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ (ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ) ਦੇ ਬਾਰ੍ਹਵੇਂ ਸਰੂਪ, ਜੱਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੌਜੂਦਾ ਮੁੱਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲਿਆਂ ਦੇ ਸਾਲਾਨਾ ਸਮਾਗਮ ਪਿੰਡ ਕਟੋਰੇ ਵਾਲਾ ਦੀ ਸਮੂਹ ਸੰਗਤ ਵੱਲੋਂ ਪਿੰਡ ਮੱਲਵਾਲਾ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 20 ਜਨਵਰੀ ਤੋਂ 22 ਜਨਵਰੀ 2026 ਤੱਕ ਬਹੁਤ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਏ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੀਰੀ-ਪੀਰੀ ਦੇ ਮਾਲਿਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ-ਘਰੋਂ ਵਰੋਸਾਇ (ਬਿਧੀਆਂ ਦੇ ਜਾਣੂੰ) ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ (ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ) ਦੇ ਬਾਰ੍ਹਵੇਂ ਸਰੂਪ, ਜੱਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੌਜੂਦਾ ਮੁੱਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲਿਆਂ ਦੇ ਸਾਲਾਨਾ ਸਮਾਗਮ ਪਿੰਡ ਕਟੋਰੇ ਵਾਲਾ ਦੀ ਸਮੂਹ ਸੰਗਤ ਵੱਲੋਂ ਪਿੰਡ ਮੱਲਵਾਲਾ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 20 ਜਨਵਰੀ ਤੋਂ 22 ਜਨਵਰੀ 2026 ਤੱਕ ਬਹੁਤ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਏ ਗਏ। ਜਾਣਕਾਰੀ ਦਿੰਦਿਆ ਜਸਬੀਰ ਸਿੰਘ ਸੰਧੂ ਸੇਵਾ ਮੁਕਤ ਪੁਲਿਸ ਇੰਸਪੈਕਟਰ ਪਿੰਡ ਕਟੋਰੇ ਵਾਲਾ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਆਸ ਪਾਸ ਦੇ ਪਿੰਡਾਂ ਅਤੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਗੁਰੂ ਘਰ ਦੇ ਸ਼ਰਧਾਲੂਆਂ ਨੇ ਭਾਗ ਲਿਆ।

ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਹਾਜ਼ਿਰ ਸੰਗਤਾਂ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਗਿਆ ਅਤੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫ਼ਲ ਕਰਨ ਲਈ ਪ੍ਰੇਰਿਆ। ਉਹਨਾਂ ਤੋਂ ਇਲਾਵਾ ਗਿਆਨੀ ਅਵਤਾਰ ਸਿੰਘ ਜੀ ਵੱਲੋਂ ਕਥਾ ਕਰਕੇ ਪਵਿੱਤਰ ਗੁਰਬਾਣੀ ਤੇ ਇਤਿਹਾਸਿਕ ਹਵਾਲਿਆਂ ਨਾਲ ਗੁਰੂ ਘਰ ਦੀ ਵਡਿਆਈ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ, ਰਾਗੀ ਜੱਥਾ ਭਾਈ ਕੁਲਦੀਪ ਸਿੰਘ ਅਤੇ ਢਾਡੀ ਜੱਥਾ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗੁਰਬਾਣੀ ਸ਼ਬਦਾਂ ਤੇ ਸਿੰਘਾਂ ਸੂਰਮਿਆਂ ਦੀਆਂ ਵਾਰਾਂ ਦਾ ਗਾਇਨ ਕਰਕੇ ਸੰਗਤਾਂ ਦੀ ਧਾਰਮਿਕ ਬ੍ਰਿਤੀ ਨੂੰ ਹਲੂਣਾ ਦਿੱਤਾ। ਤਿੰਨ ਦਿਨ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਹਨਾਂ ਸਮਾਗਮਾਂ ਦੀ ਵਿਸ਼ੇਸ਼ ਖਿੱਚ ਦਲ ਦੇ ਹਾਥੀ ਘੋੜਿਆਂ ਉੱਪਰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਕਰਤੱਬ ਸਨ, ਜਿਹਨਾਂ ਦਾ ਸਮੂਹ ਹਾਜ਼ਿਰ ਸੰਗਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਆਪਣੀਆਂ ਰੂਹਾਂ ਨਾਲ ਅਨੰਦ ਮਾਣਿਆ ਗਿਆ। ਸਮਾਗਮਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਮਾਗਮਾਂ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Author : Malout Live