ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖਿਡਾਰੀ ਅਤੇ ਖਿਡਾਰਨਾਂ ਦੇ ਟਰਾਇਲ 8 ਫਰਵਰੀ ਅਤੇ 9 ਫਰਵਰੀ ਨੂੰ ਹੋਣਗੇ
ਸ੍ਰੀ ਮੁਕਤਸਰ ਸਾਹਿਬ :- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਡ ਵਿਭਾਗ, ਪੰਜਾਬ ਵੱਲੋੋਂ ਸਾਲ 2021-22 ਦੇ ਸੈਸਨ ਲਈ ਡੇ-ਸਕਾਲਰ ਸਪੋੋਰਟਸ ਵਿੰਗ ਸਕੂਲਾਂ ਲਈ ਹੋੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ।ਸ੍ਰੀ ਬਲਵਿਦਰ ਸਿੰਘ ਜਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਲੈਕਸਨ ਟਰਾਇਲ ਵਿੱਚ ਉਮਰ ਵਰਗ ਅੰਡਰ -14,17,19 ਦੇ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਸਕਦੀਆਂ ਹਨ । ਉਨਾਂ ਕਿਹਾ ਕਿ ਸਪੋੋਰਟਸ ਵਿੰਗਾਂ ਲਈ ਖਿਡਾਰੀ ਅਤੇ ਖਿਡਾਰਨ ਦਾ ਜਨਮ ਅੰਡਰ-14 ਲਈ 01 ਜਨਵਰੀ 2008, ਅੰਡਰ-17 ਲਈ 01-ਜਨਵਰੀ-2005, ਅੰਡਰ-19 ਲਈ 01-ਜਨਵਰੀ-2003 ਜਾਂ ਇਸ ਤੋੋਂ ਬਾਅਦ ਦਾ ਹੋੋਣਾ ਚਾਹੀਦਾ ਹੈ । ਖਿਡਾਰੀ ਵੱਲੋਂ ਜਿਲਾ ਪੱਧਰ ਕੰਪੀਟੀਸਨਾਂ ਵਿੱਚ ਪਹਿਲੀਆਂ ਤਿੰਨ ਪੁਜੀਸਨਾਂ ਵਿੱਚੋੋਂ ਕੋੋਈ ਇਕ ਪੁਜੀਸਨ ਪ੍ਰਾਪਤ ਕੀਤੀ ਹੋੋਵੇ ਜਾਂ ਉਸ ਵੱਲੋੋਂ ਸਟੇਟ ਪੱਧਰ ਕੰਪੀਟੀਸਨ ਵਿੱਚ ਭਾਗ ਲਿਆ ਹੋੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਡੇ-ਸਕਾਲਰ ਵਿੰਗ ਲਈ ਸਿਲੈਕਟ ਹੋੋਏ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ/ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸਮੈਂਟ ,ਖੇਡ ਸਮਾਨ ਅਤੇ ਮੁਫਤ ਕੋੋਚਿੰਗ ਮੁੱਹਈਆ ਕਰਵਾਈ ਜਾਵੇਗੀ।
ਉਹਨਾਂ ਦੱਸਿਆ ਕਿ ਪੰਜਾਬ ਵਿੱਚ ਮਿਤੀ 13 ਫਰਵਰੀ 2021 ਤੋਂ 14 ਫਰਵਰੀ 2021 ਤੱਕ ਖਿਡਾਰੀ/ਖਿਡਾਰਨਾਂ ਦੇ ਟ੍ਰਾਇਲ ਲਏ ਜਾਣੇ ਸਨ, ਪ੍ਰੰਤੂ ਮਿਊਸੀਂਪਲ ਚੋਣਾ ਹੋਣ ਕਾਰਨ ਇਹ ਟ੍ਰਾਇਲ ਸਬੰਧਿਤ ਮਿਤੀਆਂ ਅਨੁਸਾਰ ਹੁਣ ਨਹੀਂ ਲਏ ਜਾ ਰਹੇ। ਇਹ ਸਿਲੈਕਸਨ ਟਰਾਇਲ (ਕੇਵਲ ਲੜਕੀਆਂ) 08 ਫਰਵਰੀ 2021 ਅਤੇ (ਕੇਵਲ ਲੜਕੇ) 09 ਫਰਵਰੀ 2021 ਨੂੰ ਗੇਮ ਹਾਕੀ(ਕੇਵਲ ਲੜਕੀਆਂ) ਅਤੇ ਸੂਟਿੰਗ (ਕੇਵਲ ਲੜਕੀਆਂ) ਗੁਰੂ ਗੋਬਿੰਦ ਸਿੰਘ ਸਟੇਡੀਅਮ ਪਿੰਡ ਬਾਦਲ, ਗੇਮ ਖੋਹ-ਖੋਹ ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸਰੀਹ, ਗੇਮ ਬਾਕਸਿੰਗ ਅਤੇ ਜਿਮਨਾਸਟਿਕਸ ਡੇਰਾ ਡੇਰਾ ਭਾਈ ਮਸਤਾਨ ਸਿੰਘ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ , ਗੇਮ ਬਾਸਕਿਟਬਾਲ ਅਤੇ ਕੁਸਤੀ ਦੇ ਟ੍ਰਾਇਲ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ ਵਿਖੇ, ਗੇਮ ਹੈਂਡਬਾਲ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ (ਲੜਕੇ) ਮਲੋਟ ਵਿਖੇ ਸਵੇਰੇ 08:00 ਵਜੇ ਸੁਰੂ ਕੀਤੇ ਜਾਣੇ ਹਨ। ਜਿਸ ਲਈ ਰਜਿਸਟਰੇਸਨ ਫਾਰਮ ਨਿਰਧਾਰਤ ਮਿਤੀ ਨੂੰ ਟਰਾਇਲ ਸਥਾਨ ਉਤੇ ਜਾਂ ਇਸ ਤੋੋਂ ਪਹਿਲਾਂ ਦਫਤਰ ਜਿਲਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਭਾਗ ਲੈਣ ਵਾਲਾ ਖਿਡਾਰੀ ਆਪਣੇ ਜਿਲੇ ਨਾਲ ਹੀ ਸਬੰਧ ਰਖਦਾ ਹੋੋਵੇ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ,ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਂਨਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋੋਰਟ ਸਾਈਜ ਫੋੋਟੋੋਗ੍ਰਾਫ ਨਾਲ ਲੈ ਕੇ ਆਉਣ। ਟਰਾਇਲਾਂ ਵਿੱਗ ਭਾਗ ਲੈਣ ਲਈ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਵਿਭਾਗ ਵੱਲੋੋਂ ਕੋੋਈ ਟੀ.ਏ/ਡੀ.ਏ. ਨਹੀਂ ਦਿੱਤਾ ਜਾਵੇਗਾ। ਟਰਾਇਲ ਸਥਾਨ ਉੱਤੇ ਖਿਡਾਰੀ ਅਤੇ ਖਿਡਾਰਨ ਪਰੋੋਪਰ ਸਪੋੋਰਟਸ ਕਿੱਟ ਵਿੱਚ ਆਉਣਾ ਯਕੀਨੀ ਬਣਾਉਣਗੇ।