ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰੋਜਗਾਰ ਕੈਂਪ ਲਗਾਇਆ ਗਿਆ
ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਪਲੇਸਮੈਂਟ ਕੈਂਪ ਵਿੱਚ ਸੱਤਿਆ ਮਾਇਕਰੋ ਕੈਪੀਟਲ ਕੰਪਨੀ ਵੱਲੋਂ ਲੋਨ ਅਫਸਰ ਦੀ ਅਸਾਮੀ ਲਈ ਬੇਰੋਜਗਾਰ ਪ੍ਰਾਰਥੀਆਂ ਦੀ ਸਿਲੈਕਸ਼ਨ ਕੀਤੀ ਗਈ। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਸ਼੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਕੁੱਲ 64 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਕੁੱਲ 38 ਪ੍ਰਾਰਥੀਆਂ ਦੀ ਚੋਣ ਨੌਕਰੀ ਲਈ ਕੀਤੀ ਗਈ।
ਹੋਰ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਕੈਰੀਅਰ ਕੌਂਸਲਰ ਸ਼੍ਰੀ ਅਰਸਪ੍ਰੀਤ ਸਿੰਘ ਨੇ ਦੱਸਿਆ ਕਿ ਇੰਟਰਵਿਉ ਤੇ ਆਏ ਸਾਰੇ ਪ੍ਰਾਰਥੀਆਂ ਨੂੰ ਕੌਸਲਿੰਗ ਦੁਆਰਾ ਬਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਲਈ ਚਲਾਏ ਜਾ ਰਹੇ ਪੋਰਟਲ WWW.PGRKAM.COM ਤੇ ਰਜਿਸਟ੍ਰੇਸ਼ਨ ਸਬੰਧੀ ਗਾਇਡ ਕੀਤਾ ਗਿਆ। ਇਸ ਪੋਰਟਲ ਰਾਹੀਂ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਨ ਉਪਰੰਤ ਬਿਊਰੋ ਵਿੱਚ ਚੱਲ ਰਹੀਆਂ ਸਾਰੀਆਂ ਸਹੂਲਤਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।