ਮਿਸ਼ਨ ਫਤਿਹ ਤਹਿਤ ਐਸ.ਡੀ.ਐਮ ਮਲੋਟ ਨੇ ਕੋਰੋਨਾ ਵਰੀਅਰਜ਼ ਦੀ ਕੀਤੀ ਹੋਸਲਾ ਅਫਜਾਈ ਵੰਡੇ ਸਰਟੀਫੀਕੇਟ, ਟੀ-ਸ਼ਰਟ ਅਤੇ ਬੈਜ
ਮਲੋਟ:- ਪੰੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਵੱਖ ਵੱਖ ਵਿਭਾਗਾਂ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਇਸ ਲੜੀ ਤਹਿਤ ਅੱਜ ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ ਨੇ ਕਰੋਨਾ ਵਰੀਅਰਜ਼ ਨੂੰ ਮਲੋਟ ਵਿਖੇ ਸਨਮਾਨਿਤ ਕੀਤਾ। ਐਸ.ਡੀ.ਐਮ ਨੇ ਦੱਸਿਆਂ ਕਿ ਇਹਨਾਂ ਕਰਮਚਾਰੀਆਂ ਨੇ ਨਾ ਕੇਵਲ ਖੁੱਦ ਕੋਵਾ ਐਪ ਡਾਊਨਲੋਡ ਕੀਤੇ ਸਗੋਂ ਹੋਰਾਂ ਨੂੰ ਵੀ ਡਾਊੂਨਲੋਡ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਰੋਨਾ ਵਰੀਅਰਜ਼ ਦੇ ਕੰਮਾਂ ਦੀ ਸਲਾਂਘਾ ਕੀਤੀ ਅਤੇ ਕਰੋਨਾ ਵਾਇਰਸ ਸਬੰਧੀ ਇਨਾਂ ਵੱਲੋਂ ਕੀਤੇ ਗਏ ਉਪਰਾਲੇ ਦਾ ਧੰਨਵਾਦ ਕੀਤਾ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਐਪ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਮੰਤਵ ਇਹ ਹੈ ਕਿ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਫੀਚਰਾਂ ਰਾਹੀਂ ਜਿਥੇ ਸਾਨੂੰ ਇਸ ਵਾਇਰਸ ਦੇ ਫੈਲਣ ਸਬੰਧੀ ਜਾਣਕਾਰੀ ਮਿਲਦੀ ਹੈ ਉਥੇ ਨਾਲ ਹੀ ਇਸ ਦੇ ਬਚਾਅ ਸਬੰਧੀ ਉਪਰਾਲਿਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਇਸ ਕੋਵਾ ਐਪ ਨੂੰ ਡਾਊਨਲੋਡ ਕਰਨ ਅਤੇ ਇਸ ਦੇ ਫੀਚਰਾਂ ਸਬੰਧੀ ਆਪਣੀ ਜਾਣਕਾਰੀ ਵਿੱਚ ਵਾਧਾ ਕਰਦੇ ਰਹਿਣ । ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਐਪ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਮੌਕੇ ਤੇ ਐਸ.ਡੀ.ਐਮ ਮਲੋਟ ਨੇ ਕੋਵਾ ਐਪ ਨੂੰ ਡਾਊਨਲੋਡ ਕਰਨ ਵਾਲੇ ਕਰਮਚਾਰੀਆਂ ਅਤੇ ਲੋਕਾਂ ਨੂੰ , ਜਿਨਾਂ ਨੇ ਹੋਰਾਂ ਨੂੰ ਵੀ ਕੋਵਾ ਐਪ ਡਾਊਨ ਲੋਡ ਕਰਨ ਲਈ ਪੇ੍ਰਰਿਤ ਕੀਤਾ ਹੈ , ਨੂੰ ਗੋਲਡ, ਬਰੋਨਜ਼ ਅਤੇ ਸਿਲਵਰ ਮੈਡਲ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਕੌਵਾ ਐਪ ਨੂੰ ਡਾਊਨਲੋਡ ਕਰਕੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਉਪਰੰਤ ਮੁੱਖ ਮੰਤਰੀ ਦੇ ਹਸ਼ਤਾਖਰਾਂ ਵਾਲੇ ਸਰਟੀਫੀਕੇਟ ਪ੍ਰਾਪਤ ਕਰਨ ਵਾਲੇ ਵਿਆਕਤੀਆਂ ਨੂੰ ਟੀ-ਸ਼ਰਟਾਂ ਅਤੇ ਬੈਜ ਵੀ ਦਿੱਤੇ ਅਤੇ ਵਧਾਈ ਦਿੱਤੀ ।