ਗੁ. ਚਰਨ ਕਮਲ ਵਿਖੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਮਲੋਟ :- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354 ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਪਹਿਲਾਂ ਹੈਡ ਗ੍ਰੰਥੀ ਲਛਮਣ ਸਿੰਘ ਜੀ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਪੰਥ ਪ੍ਰਸਿੱਧ ਰਾਗੀ ਜੱਥੇ ਬਾਬਾ ਗੁਰਪ੍ਰੀਤ ਸਿੰਘ ਬਨਵਾਲਾ ਅਤੇ ਭਾਈ ਵਰਿੰਦਰ ਸਿੰਘ ਬੰਟੀ ਸਿੱਖਵਾਲਾ ਵਾਲਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ । ਉਘੇ ਕਥਾ ਵਾਚਕ ਬਾਪੂ ਸੇਵਾ ਸਿੰਘ ਨੇ ਦਸ਼ਮੇਸ਼ ਪਿਤਾ ਦੇ ਜਨਮ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਢਾਡੀ ਜੱਥਿਆਂ ਨੇ ਪ੍ਰਕਾਸ਼ ਦਿਹਾੜੇ ਦੀਆਂ ਵਾਰਾਂ ਵੀ ਗਾਈਆਂ । ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸੰਗਤ ਨੂੰ ਗੁਰੂ ਸਾਹਿਬ ਦੇ ਬਖਸ਼ਸ਼ ਖੰਡੇ ਬਾਟੇ ਦਾ ਅੰਮਿ੍ਰਤ ਛੱਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ ਗਈ । ਇਸ ਮੌਕੇ ਪ੍ਰਚਾਰਕਾਂ ਵੱਲੋਂ ਕਿਸਾਨ ਅੰਦੋਲਨ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਕਰਾਰ ਦਿੰਦੇ ਹੋਏ ਅੰਦੋਲਨ ਵਿਚ ਬੀਤੇ 2 ਮਹੀਨਿਆਂ ਤੋਂ ਬਹੁਤ ਹੀ ਸਿਰੜ ਨਾਲ ਡਟੇ ਹੋਏ ਕਿਸਾਨ ਵੀਰਾਂ ਵਿਚ ਗੁਰੂ ਆਪ ਰਹਿਮਤ ਹੋ ਕੇ ਵਰਤਦਾ ਦੱਸਿਆ ਗਿਆ ।

ਸਟੇਜ ਦੀ ਭੂਮਿਕਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਨੇ ਨਿਭਾਈ ਅਤੇ ਸੰਗਤ ਨੂੰ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ । ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਮ ਸਿੰਘ ਭੁੱਲਰ, ਸਾਬਕਾ ਐਮਸੀ ਜਗਤਾਰ ਬਰਾੜ, ਸਾਬਕਾ ਐਮਸੀ ਸ਼ੁੱਭਦੀਪ ਸਿੰਘ ਬਿੱਟੂ, ਸਾਬਕਾ ਐਮਸੀ ਸੁਰਮੁੱਖ ਸਿੰਘ, ਅਵਤਾਰ ਸਿੰਘ ਸੋਨੀ ਪ੍ਰਧਾਨ ਸੁਨਿਆਰ ਸੰਘ, ਐਮਸੀ ਸ਼ਰਮਾ, ਕੇਵਲ ਸਿੰਘ ਬਰਾੜ ਪ੍ਰਧਾਨ ਗੁਰਦੁਆਰਾ ਭਿਆਣਾ ਸਾਹਿਬ, ਭਾਈ ਇਕਬਾਲ ਸਿੰਘ ਭੀਟੀਵਾਲਾ ਮੁੱਖ ਸੇਵਾਦਾਰ, ਜਗਸੀਰ ਸਿੰਘ ਸੀਰਾ ਬਰਾੜ, ਡਾ ਸ਼ਮਿੰਦਰ ਸਿੰਘ, ਬੀਬੀ ਸੁਖਵਿੰਦਰ ਕੌਰ ਬਰਾੜ, ਗੁਰਦੀਪ ਸਿੰਘ ਪੱਪੂ ਭੀਟੀਵਾਲਾ, ਬੀਬੀ ਬਲਵਿੰਦਰ ਕੌਰ ਬਰਾੜ, ਸਾਬਕਾ ਥਾਣੇਦਾਰ ਗੁਰਮੇਲ ਸਿੰਘ, ਸੁਰਿੰਦਰ ਸਿੰਘ ਬੱਗਾ, ਹਰਭੇਜ ਸਿੰਘ ਘੈਂਟ, ਕਾਕਾ ਜਸਮੀਤ ਸਿੰਘ ਅਤੇ ਨਿਰਮਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਨੇ ਬਹੁਤ ਹੀ ਸ਼ਰਧਾ ਨਾਲ ਸੇਵਾ ਕੀਤੀ ।