ਚੋਣ ਵਿਭਾਗ ਵਲੋਂ 25 ਨਵੰਬਰ ਨੂੰ “ਸੰਵਿਧਾਨ, ਲੋਕਤੰਤਰ ਅਤੇ ਅਸੀਂ” ਦੇ ਸੰਬੰਧ ਵਿੱਚ ਕਰਵਾਏ ਜਾਣਗੇ ਆਨ ਲਾਇਨ ਕੁਇਜ ਮੁਕਾਬਲੇ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਕਮ ਜਿ਼ਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਦੀ ਰਹਿਨੁਮਾਈ ਹੇਠ ਆਮ ਜਨਤਾ ਲਈ ਇੱਕ ਆਨਲਾਇਨ ਕੁਇਜ ਮੁਕਾਬਲਾ, ਜਿਸ ਦਾ ਵਿਸ਼ਾ “ਸੰਵਿਧਾਨ, ਲੋਕਤੰਤਰ ਅਤੇ ਅਸੀਂ” ਹੈ, 25 ਨਵੰਬਰ, 2020 ਨੂੰ ਦੁਪਹਿਰ 12:00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਲਈ 30 ਪ੍ਰਸ਼ਨ ਹੋਣਗੇ, ਪ੍ਰਸ਼ਨ ਹੱਲ ਕਰਨ ਲਈ 30 ਮਿੰਟ ਦਾ ਸਮਾਂ ਹੋਵੇਗਾ। ਕੁਇਜ ਦਾ ਲਿੰਕ ਸਵੇਰੇ 11:50 ਵਜੇ ਮੁੱਖ ਚੋਣ ਅਫ਼ਸਰ, ਪੰਜਾਬ ਜੀ ਦੇ ਫੇਸਬੁੱਕ ਪੇਜ ਅਤੇ ਟਵਿੱਟਰ ਪੇਜ ਤੇ ਸਾਂਝਾ ਕੀਤਾ ਜਾਵੇਗਾ।
ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮਾ੍ਹ ਕਰਨਾ ਹੋਵੇਗਾ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮਾਂ੍ਹ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ 30 ਸਵਾਲ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਆਪਣੇ ਫੇਸਬੁੱਕ ਪੇਜ "Chief Electoral Officer, 20" ਤੇ ਅਪਲੋਡ ਕੀਤੇ ਗਏ ``ਸੰਵਿਧਾਨ ਅਧਾਰਿਤ ਲੋਕਤੰਤਰ`` ਵਿਸ਼ੇ ਤੇ 27 ਲੇਖਾਂ ਅਤੇ ਇਹਨਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਅਪਲੋਡ ਕੀਤੀਆਂ 8 ਵੀਡੀਓਜ਼ ਵਿੱਚੋਂ ਪੁੱਛੇ ਜਾਣਗੇ। ਇਹ ਲੇਖ ਅਤੇ ਵੀਡੀਓਜ਼ ਫੇਸਬੁੱਕ ਪੇਜ ਤੇ ਸਾਂਝੀਆਂ ਕੀਤੀ ਜਾ ਚੁੱਕੀਆਂ ਹਨ ਅਤੇ ਇਹਨਾਂ ਦੇ ਲਿੰਕ ਵੀ ਵੱਖਰੇ ਤੌਰ ਤੇ ਸ਼ੇਅਰ ਕੀਤੇ ਗਏ ਹਨ। ਇਹਨਾਂ ਲੇਖਾਂ ਅਤੇ ਵੀਡੀਓਜ ਦਾ ਅਧਿਐਨ ਕਰ ਲਿਆ ਜਾਵੇ। ਜਿਲਾ੍ਹ ਵਾਸੀਆਂ ਨੂੰ ਇਸ ਕੁਇਜ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।