ਰੇਲ ਮੰਤਰਾਲੇ ਨੇ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਦਾ ਕੀਤਾ ਐਲਾਨ
ਮਲੋਟ:- ਰੇਲ ਮੰਤਰਾਲੇ ਨੇ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਰੇਲ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਦੌਰਾਨ ਸਪੈਸ਼ਲ ਟਰੇਨਾਂ ‘ਚ ਬਦਲੀਆਂ ਗਈਆਂ ਸਾਰੀਆਂ ਟਰੇਨਾਂ ਹੁਣ ਪਹਿਲਾਂ ਦੀ ਤਰ੍ਹਾਂ ਹੀ ਚਲਾਈਆਂ ਜਾਣਗੀਆਂ। ਹੁਣ ਇਨ੍ਹਾਂ ਟਰੇਨਾਂ ਦਾ ਕਿਰਾਇਆ ਕਰੀਬ 30 ਫ਼ੀਸਦੀ ਤੱਕ ਘੱਟ ਜਾਵੇਗਾ। ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਉਣ ਨਾਲ ਰੇਲ ਮੰਤਰਾਲੇ ਨੇ ਸ਼ੁੱਕਰਵਾਰ ਦੀ ਬੈਠਕ ਵਿੱਚ ਪ੍ਰੀ-ਕੋਵਿਡ (ਕੋਰੋਨਾ ਤੋਂ ਪਹਿਲਾਂ) ਦੇ ਸ਼ਡਿਊਲ ਦੇ ਤਹਿਤ ਰੇਲ ਸੰਚਾਲਨ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਰੇਲਵੇ ਬੋਰਡ ਨੇ ਸਪੈਸ਼ਲ ਟਰੇਨਾਂ ਨੂੰ ਪਹਿਲਾਂ ਵਾਂਗ ਚਲਾਉਣ ਲਈ ਸਰਕੂਲਰ ਵੀ ਜਾਰੀ ਕੀਤਾ ਹੈ। ਇਹ ਸਰਕੂਲਰ ਸ਼ੁੱਕਰਵਾਰ ਦੇਰ ਸ਼ਾਮ ਜਾਰੀ ਕੀਤਾ ਗਿਆ। ਇਸ ਸਰਕੂਲਰ ਦੇ ਅਨੁਸਾਰ, ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ, ਸਾਰੀਆਂ ਟਰੇਨਾਂ ਹੁਣ ਆਮ ਕਿਰਾਏ ਨਾਲ ਚਲਾਈਆਂ ਜਾਣਗੀਆਂ। ਰੇਲਵੇ ਦੇ ਇੱਕ ਅਧਿਕਾਰੀ ਅਨੁਸਾਰ, ਅਜਿਹੀਆਂ ਰੇਲਗੱਡੀਆਂ ਦੀ ਦੂਜੀ ਸ਼੍ਰੇਣੀ ਬਿਨ੍ਹਾਂ ਕਿਸੇ ਢਿੱਲ ਨੂੰ ਛੱਡ ਦੇ ਚੱਲਦੀਆਂ ਰਹਿਣਗੀਆਂ। ਇਨ੍ਹਾਂ ਸਪੈਸ਼ਲ ਟਰੇਨਾਂ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਜੇ ਵੀ 30 ਫੀਸਦੀ ਵਾਧੂ ਕਿਰਾਇਆ ਅਦਾ ਕਰਨਾ ਹੋਵੇਗਾ। ਕੇਂਦਰ ਸਰਕਾਰ ਨੇ ਪਿਛਲੇ ਸਾਲ ਮਾਰਚ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਸੀ। ਇਸ ਨਾਲ ਕਰੀਬ 1700 ਐਕਸਪ੍ਰੈਸ ਟਰੇਨਾਂ ਪ੍ਰਭਾਵਿਤ ਹੋਈਆਂ ਸਨ। ਬਾਅਦ ਵਿਚ ਰੇਲਵੇ ਨੇ ਹੌਲੀ-ਹੌਲੀ ਫਿਰ ਤੋਂ ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਸੀ ਪਰ ਸਾਰੀਆਂ ਟਰੇਨਾਂ ਪੂਰੀ ਰਿਜ਼ਰਵੇਸ਼ਨ ਦੇ ਨਾਲ ਸਪੈਸ਼ਲ ਟੈਗ ਨਾਲ ਚੱਲ ਰਹੀਆਂ ਸਨ। ਇਨ੍ਹਾਂ ਟਰੇਨਾਂ ‘ਚ ਕਰੀਬ 30 ਫੀਸਦੀ ਵਾਧੂ ਕਿਰਾਇਆ ਵਸੂਲਿਆ ਜਾ ਰਿਹਾ ਸੀ, ਜਿਸ ਨਾਲ ਆਮ ਯਾਤਰੀਆਂ ਦੀ ਜੇਬ ‘ਤੇ ਅਸਰ ਪੈ ਰਿਹਾ ਸੀ।