ਮਾਘੀ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਅੱਜ,

ਸ੍ਰੀ ਮੁਕਤਸਰ ਸਾਹਿਬ:- ਮਾਘੀ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਅੱਜ, ਵਰਕਰਾਂ ‘ਚ ਭਾਰੀ ਉਤਸ਼ਾਹ,ਸ੍ਰੀ ਮੁਕਤਸਰ ਸਾਹਿਬ: ਸ੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ ‘ਤੇ ਅੱਜ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਵਿਖੇ ਹੋਵੇਗੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਦਿੱਗਜ ਆਗੂ ਮੌਜੂਦਰ ਰਹਿਣਗੇ।ਇਸ ਦੌਰਾਨ ਕਾਨਫਰੰਸ ਨੂੰ ਪਾਰਟੀ ਦੇ ਵਰਕਰਾਂ ‘ਅਤੇ ਇਲਾਕੇ ਦੇ ਲੋਕ ਵੀ ਇਸ ਕਾਨਫਰੰਸ ‘ਚ ਪਹੁੰਚ ਰਹੇ ਹਨ। ਮੀਂਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਾਨਫਰੰਸ ਦੀ ਜਗ੍ਹਾ ਬਦਲ ਦਿੱਤੀ ਹੈ, ਜੋ ਕਿ ਹੁਣ ਕਾਨਫਰੰਸ ਮਲੋਟ-ਮੁਕਤਸਰ ਰੋਡ ਸਥਿਤ ਨਾਰਾਇਣਗੜ੍ਹ ਪੈਲੇਸ ‘ਚ ਹੋਵੇਗੀ।