ਪਟਵਾਰੀ ਆਪਣੇ ਦਫ਼ਤਰਾਂ ਵਿੱਚ ਸਮੇਂ ਅਨੁਸਾਰ ਹਾਜ਼ਰੀ ਯਕੀਨੀ ਬਨਾਉਣ: ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਬ-ਡਿਵੀਜ਼ਨ, ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਹਲਕਾ ਕਾਨੂੰਗੋ ਸਰਕਲ, ਸ਼੍ਰੀ ਮੁਕਤਸਰ ਸਾਹਿਬ, ਗੁਲਾਬੇਵਾਲਾ, ਥਾਂਦੇਵਾਲਾ, ਬਰੀਵਾਲਾ ਅਤੇ ਲੱਖੇਵਾਲੀ ਦੇ ਸਮੂਹ ਪਟਵਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਬ-ਡਿਵੀਜ਼ਨ ਦੇ ਸਮੂਹ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਵੇਰੇ 9:00 ਵਜੇ ਤੋਂ ਇੱਕ ਨਿਰਧਾਰਿਤ ਸਮੇਂ ਤੱਕ ਆਪਣੇ ਦਫਤਰ ਵਿੱਚ ਬੈਠਣਾ ਯਕੀਨੀ ਬਨਾਉਣ ਅਤੇ ਆਮ ਲੋਕਾਂ ਦੀ ਜਾਣਕਾਰੀ ਲਈ ਇਸ ਦੇ ਫਲੈਕਸ ਵੀ ਲਗਵਾਉਣ ਤਾਂ ਜੋ ਉਨ੍ਹਾਂ ਦੇ ਦਫ਼ਤਰ ਵਿੱਚ ਪਹੁੰਚਣ ਵਾਲੇ ਆਮ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਉੱਚ- ਅਧਿਕਾਰੀਆਂ ਵੱਲੋਂ ਬੁਲਾਇਆ ਜਾਂਦਾ ਹੈ, ਫੀਲਡ ਕੰਮਾਂ ਆਦਿ ਜਾਣ ਸੰਬੰਧੀ ਮੂਵਮੈਂਟ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਦੇ ਕੰਮ ਬਿਨ੍ਹਾਂ ਦੇਰੀ ਦੇ ਨੇਪਰੇ ਚੜ੍ਹ ਸਕਣ। ਇਸ ਲਈ ਦਫਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨਾਲ ਹਲੀਮੀ ਵਾਲਾ ਰਵੱਈਆ ਅਪਨਾਉਂਦੇ ਹੋਏ, ਉਨ੍ਹਾਂ ਦੇ ਕੰਮ ਸਮੇਂ- ਸਿਰ ਨਿਪਟਾਏ ਜਾਣ ਅਤੇ ਦਫ਼ਤਰ ਸਮੇਂ ਸਿਰ ਆਉਣਾ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਸ਼੍ਰੀ ਬਲਜਿੰਦਰ ਸਿੰਘ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਰਜਿੰਦਰ ਸਿੰਘ ਬੁੱਟਰ ਸੁਪਰਡੈਂਟ ਅਤੇ ਸ਼੍ਰੀ ਰੁਸਤਮ ਕੁਮਾਰ ਕਾਨੂੰਗੋ ਵੀ ਹਾਜ਼ਿਰ ਸਨ। Author : Malout Live