ਸਕੂਲ ਦਾ ਸਲਾਨਾ ਨਤੀਜਾ ਐਲਾਨਿਆ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
ਮਲੋਟ:- ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਬੁਲ ਖੁਰਾਣਾ ਦੇ ਨਾਨ ਬੋਰਡ ਕਲਾਸਾਂ ਦਾ ਨਤੀਜਾ ਪ੍ਰਿੰਸੀਪਲ ਅਜੈ ਕੁਮਾਰ ਨੇ ਐਲਾਨਿਆ। ਇਸ ਦੌਰਾਨ ਮੀਡੀਆ ਕੌਆਰਡੀਨੇਟਰ ਲੈਕਚਰਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਸਾਰੀਆਂ ਕਲਾਸਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ SMC ਚੇਅਰਮੈਨ ਕੁਲਵਿੰਦਰ ਸਿੰਘ ਅਤੇ ਸੰਸਥਾ ਦੇ ਪ੍ਰਿੰਸੀਪਲ ਅਜੈ ਕੁਮਾਰ
ਨੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਿਰ ਸੀ, ਉਨ੍ਹਾਂ ਦੱਸਿਆ ਕਿ ਇਸ ਵਾਰ ਪਹਿਲੀ ਵਾਰੀ ਹੋਇਆ ਕਿ ਨਤੀਜੇ ਵਾਲੇ ਦਿਨ ਵਿਦਿਆਰਥੀਆਂ ਦੇ ਮਾਪੇ ਭਾਰੀ ਗਿਣਤੀ ਵਿੱਚ ਹਾਜ਼ਿਰ ਹੋਏ। ਸਕੂਲ ਦਾ ਨਵਾਂ ਸੈਸ਼ਨ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਕੇ ਸ਼ੁਰੂ ਕੀਤਾ ਜਾ ਰਿਹਾ ਹੈ, ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਬੇਟੀਆਂ ਦਾ ਸਰਕਾਰੀ ਸਕੂਲ ਵਿਖੇ ਦਾਖਲਾ ਕਰਵਾਉਣ। Author : Malout Live