ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਵੱਲੋਂ ਸ੍ਰ. ਪ੍ਰਾ. ਸਕੂਲ ਬੁਰਜ ਸਿੱਧਵਾਂ ਵਿਖੇ ਚੈਰੀਟੇਬਲ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸਟੇਸ਼ਨਰੀ ਕੀਤੀ ਤਕਸੀਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਸਿੱਧਵਾ ਵਿਖੇ

ਚੈਰੀਟੇਬਲ ਪ੍ਰੋਗਰਾਮ ਤਹਿਤ ਸਕੂਲ ਦੇ ਬੱਚਿਆ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ ਇਸ ਮੌਕੇ ਏ.ਐੱਸ.ਆਈ ਅਮਨਪ੍ਰੀਤ ਸਿੰਘ, ਸੀਨੀ. ਸਿਪਾਹੀ ਸੁਖਪਾਲ ਸਿੰਘ, ਸੀਨੀ. ਸਿਪਾਹੀ ਅਮਨਦੀਪ ਸਿੰਘ ਸਾਂਝ ਕੇਂਦਰ ਸਟਾਫ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਿਰ ਸੀ। ਇਸ ਦੌਰਾਨ ਸਕੂਲ ਦੀ ਹੈੱਡ ਟੀਚਰ ਕਿਰਨ ਬਾਲਾ, ਲਖਬੀਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਾਂਝ ਕੇਂਦਰ ਦੀ ਟੀਮ ਵਿਸ਼ੇਸ਼ ਧੰਨਵਾਦ ਕੀਤਾ ਗਿਆ। Author: Malout Live