ਦੀ ਸਰਾਵਾਂ ਕੋਆਪਰੇਟਿਵ ਸੋਸਾਇਟੀ ਦੀ ਚੋਣ ਅਮਨ ਅਮਾਨ ਨਾਲ ਹੋਈ ਮੁਕੰਮਲ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਦੀ ਸਰਾਵਾਂ ਕੋਆਪਰੇਟਿਵ ਸੋਸਾਇਟੀ ਦੀ ਚੋਣ ਜੋ ਲੰਮੇ ਸਮੇਂ ਤੋਂ ਡਿਊ ਚੱਲ ਰਹੀ ਸੀ ਉਹ ਬੀਤੇ ਦਿਨੀਂ ਅਮਨ ਅਮਾਨ ਨਾਲ ਮੁਕੰਮਲ ਹੋਈ। ਇਸ ਮੌਕੇ ਸ਼੍ਰੀ ਧਰਮਿੰਦਰ ਸਿੰਘ ਰਿਟਰਨਿੰਗ ਕਮ ਪ੍ਰੀਜ਼ਾਈਡਿੰਗ ਅਫ਼ਸਰ,
ਸ਼੍ਰੀ ਪਰਮਜੀਤ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਲਵਪ੍ਰੀਤ ਸਿੰਘ ਸਕੱਤਰ ਹਾਜ਼ਿਰ ਰਹੇ। ਮਤਾ ਦੀ ਪ੍ਰਬੰਧਕ ਕਮੇਟੀ ਵਿੱਚ ਕੁੱਲ 10 ਮੈਂਬਰ ਚੁਣੇ ਗਏ ਜਿਸ ਵਿੱਚ 8 ਜਨਰਲ ਕੈਟਾਗਰੀ ਅਤੇ 2 ਇਸਤਰੀ ਕੈਟਾਗਰੀ ਦੇ ਸਨ। Author: Malout Live