ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਪਰਿਵਾਰਾਂ ਸਮੇਤ ਲਗਾਇਆ ਗਿਆ ਰੋਸ ਧਰਨਾ

ਮਲੋਟ:- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੀਤੇ ਦਿਨੀਂ ਸਰਕਲ ਪੱਧਰੀ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਅੱਗੇ ਪਰਿਵਾਰ ਸਮੇਤ ਧਰਨਾ ਲਾਇਆ ਗਿਆ। ਜਾਣਕਾਰੀ ਦਿੰਦੇ ਸਰਕਲ ਪ੍ਰਧਾਨ ਰਾਕੇਸ਼ ਕੁਮਾਰ , ਮਾਂਗੀ ਅਤੇ ਲਾਲ ਅੰਗਰੇਜ ਸਿੰਘ ਨੇ ਦੱਸਿਆ ਹੈ ਕਿ ਨਿਗਰਾਨ ਇੰਜੀਨੀਅਰ ਵੱਲੋਂ ਅਨੇਕਾਂ ਮੀਟਿੰਗ ਹੋਣ ਦੇ ਬਾਵਜੂਦ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਵੇਂ ਵਾਧੇ ਸੀ.ਐੱਚ.ਬੀ ਮੁਲਾਜ਼ਮ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਜਾ ਰਿਹਾ

ਨਾ ਹੀ ਪਿਛਲੀ ਤਨਖ਼ਾਹ ਦਾ ਬਕਾਇਆ ਦਿੱਤਾ ਗਿਆ। ਸਰਕਲ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਪਿਛਲੀ ਸਰਕਾਰ ਵੱਲੋਂ ਵਧਾਏ ਨਵੇਂ ਡੀ.ਸੀ. ਰੇਟ ਅਜੇ ਤੱਕ ਮੁਲਾਜ਼ਮ ਉਪਰ ਲਾਗੂ ਨਹੀਂ ਕੀਤਾ।ਗਿਆ ਅਤੇ ਨਾ ਹੀ 1 ਮਾਰਚ 2020 ਤੋਂ ਲੈ ਕੇ ਅੱਜ ਤੱਕ ਦਾ ਬਕਾਇਆ ਦਿੱਤਾ ਗਿਆ। ਅਧਿਕਾਰੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਮਜਬੂਰਨ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਰੇ ਸਰਕਲ ਦੇ ਕੰਮ ਬੰਦ ਰਹਿਣਗੇ ਤੇ ਧਰਨਾ ਜਾਰੀ ਰਹੇਗਾ। Author: Malout Live